ਮਾਲਕ ਦੀ ਜਾਨ ਬਚਾਉਂਦਿਆਂ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌਤ

    0
    131

    ਤਰਨ ਤਾਰਨ, ਜਨਗਾਥਾ ਟਾਇਮਜ਼: (ਰਵਿੰਦਰ)

    ਅਮਰੀਕਾ ਵਿੱਚ ਕੈਲੇਫੋਰਨੀਆ ਦੇ ਸੈਨ ਜੋਸ ਸ਼ਹਿਰ ਵਿੱਚ ਨੌਕਰੀ ਤੋਂ ਕੱਢੇ ਗਏ ਇੱਕ ਵਿਅਕਤੀ ਦੁਆਰਾ ਕੀਤੀ ਗਈ ਫਾਈਰਿੰਗ ਵਿੱਚ ਤਰਨਤਾਰਨ ਦੇ ਥਾਣਾ ਵੈਰੋਵਾਲ ਦੇ ਪਿੰਡ ਗਗਡੇਵਾਲ ਨਿਵਾਸੀ 38 ਸਾਲ ਦੇ ਤਪਤੇਜ਼ ਸਿੰਘ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ। ਤਪਤੇਜ਼ ਦੀ 2 ਸਾਲਾਂ ਦੀ ਬੇਟੀ ਅਤੇ 4 ਸਾਲਾਂ ਦਾ ਇੱਕ ਬੇਟਾ ਹੈ। ਤੇਜ਼ਤਪ 9 ਸਾਲਾਂ ਤੋਂ ਵੀਟੀਏ ਵਿੱਚ ਲਾਈਟ ਰੇਲ ਆਪਰੇਟਰ ਸੀ। ਮ੍ਰਿਤਕ ਦੇ ਤਾਇਆ ਇੰਦਰਪਾਲ ਸਿੰਘ ਅਤੇ ਚਚੇਰਾ ਭਰਾ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਤਪਤੇਜ 14 ਸਾਲਾਂ ਤੋਂ ਪਰਿਵਾਰ ਨਾਲ ਕੈਲੀਫੋਰਨੀਆ ਵਿਚ ਰਹਿ ਰਿਹਾ ਸੀ। ਸੈਨ ਜੋਸ ਰੈਲੀਅਰਡ ‘ਤੇ ਗੋਲੀਬਾਰੀ ਕੀਤੀ ਗਈ 57 ਸਾਲਾਂ ਵੀਟੀਏ ਕਰਮਚਾਰੀ ਨੂੰ ਮਾਲਕ ਦੀ ਹੱਤਿਆ ਕਰਨ ਲਈ ਕੱਢਿਆ ਗਿਆ ਸੀ। ਤਪਤੇਜ ਅਤੇ ਉਸਦੇ ਸਾਥੀਆਂ ਨੇ ਮਾਲਕ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ (ਵੀਟੀਏ) ਦੇ ਸਾਥੀ ਕਰਮਚਾਰੀਆਂ ਨੇ ਸਿੰਘ ਨੂੰ ਹੀਰੋ ਕਿਹਾ।

    ਦੱਸ ਦਈਏ ਕੀ ਇਸ ਗੋਲੀਕਾਂਡ ਵਿੱਚ ਘੱਟੋ-ਘੱਟ 8 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ ਬਾਅਦ ਵਿੱਚ ਹਮਲਾਵਾਰ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ਤਮ ਕਰ ਲਿਆ। ਗੋਲੀਬਾਰੀ ਰੇਲ ਕੇਂਦਰ ‘ਤੇ ਹੋਈ ਹੈ, ਜੋ ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇੱਕ ਆਵਾਜਾਈ ਕੰਟਰੋਲ ਕੇਂਦਰ ਹੈ, ਜਿੱਥੇ ਟਰੇਨਾਂ ਖੜੀਆਂ ਹੁੰਦੀਆਂ ਹਨ।

    LEAVE A REPLY

    Please enter your comment!
    Please enter your name here