ਮਹਾਂਮਾਰੀ ਕਾਰਨ ਦੁਨੀਆ ਭਰ ’ਚ ਹੋਰ ਵਧੇਗਾ ਬੇਰੁਜ਼ਗਾਰੀ ਦਾ ਸੰਕਟ, ਸੰਯੁਕਤ ਰਾਸ਼ਟਰ ਦੀ ਚਿਤਾਵਨੀ

    0
    135

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਨੇ ਮਹਾਂਮਾਰੀ ਕੋਵਿਡ-19 ਦੇ ਕਾਰਨ ਵਿਸ਼ਵ ਪੱਧਰ ’ਤੇ ਆਈ ਬੇਰੁਜ਼ਗਾਰੀ ਦੀ ਸਮੱਸਿਆ ਦਾ ਜ਼ਿਕਰ ਕੀਤਾ ਹੈ। ਦਰਅਸਲ, International Labor Organization ਨੇ ਇਕ ਰਿਪੋਰਟ ਬੁੱਧਵਾਰ ਨੂੰ ਪੇਸ਼ ਕੀਤਾ ਜਿਸ ’ਚ ਰੁਜ਼ਗਾਰ ’ਤੇ ਮਹਾਂਮਾਰੀ ਦੇ ਪ੍ਰਭਾਵ ਦਾ ਵਿਸਤਾਰ ਨਾਲ ਵਿਵਰਣ ਦਿੱਤਾ ਹੈ। ਸੰਯੁਕਤ ਰਾਸ਼ਟਰ ਏਜੰਸੀ ਨੇ ਕਿਹਾ ਕਿ ਰੁਜ਼ਗਾਰ ਤੇ ਰਾਸ਼ਟਰੀ ਆਮਦਨ ਦੇ ਮਾਮਲੇ ’ਚ ਸਾਰੇ ਦੇਸ਼ ਪਿੱਛੇ ਹੋ ਗਏ ਹਨ।

    ਰਿਪੋਰਟ ਦਾ ਕਹਿਣਾ ਹੈ ਕਿ ਇਸ ਦਾ ਅਸਰ ਅਗਲੇ ਸਾਲ ਵੀ ਰਹੇਗਾ ਤੇ 20 ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦੀ ਸੰਭਾਵਨਾ ਹੈ। ਅਜੇ 10.8 ਕਰੋੜ ਕਾਮੇ ‘ਗਰੀਬ ਜਾਂ ਜ਼ਿਆਦਾ ਗਰੀਬ’ ਦੀ ਸ਼੍ਰੇਣੀ ’ਚ ਆ ਗਏ ਹਨ। 164 ਪੰਨਿਆਂ ਵਾਲੇ World Employment and Social Outlook: Trends 2021 report ’ਚ ਸੰਯੁਕਤ ਰਾਸ਼ਟਰ ਦੀ ਲੇਬਰ ਏਜੰਸੀ, ਅੰਤਰਰਾਸ਼ਟਰੀ ਲੇਬਰ ਸੰਸਥਾ (ਆਈਐੱਲਓ) ਨੇ ਰਿਪੋਰਟ ’ਚ ਕਿਹਾ ਹੈ ਕਿ ਮਹਾਂਮਾਰੀ ਨਾਲ ਰੁਜ਼ਗਾਰ ਬਾਜ਼ਾਰ ’ਤੇ ਕਾਫੀ ਅਸਰ ਪਿਆ ਹੈ। ਰਿਪੋਰਟ ਅਨੁਸਾਰ ਠੋਸ ਨੀਤੀਗਤ ਕੋਸ਼ਿਸ਼ਾਂ ਦੇ ਪ੍ਰਭਾਵ ਕਾਰਨ ਮਹਾਂਮਾਰੀ ਨੇ ਤਬਾਹੀ ਮਚਾਈ ਹੈ। ਇਸ ਦਾ ਅਸਰ ਕਈ ਸਾਲਾਂ ਤਕ ਰਹੇਗਾ। ਇਸ ’ਚ ਅੱਗੇ ਕਿਹਾ ਗਿਆ ਹੈ ਕਿ 2020 ’ਚ ਕੁੱਲ 8.8 ਫ਼ੀਸਦੀ ਦਾ ਨੁਕਸਾਨ ਦੇਖਿਆ ਗਿਆ ਹੈ।

    LEAVE A REPLY

    Please enter your comment!
    Please enter your name here