ਮੋਦੀ ਨੇ ਕਿਹਾ- 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਵਿਦਿਆਰਥੀਆਂ ਦੇ ਪੱਖ ’ਚ

    0
    145

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੁਆਰਾ ਇਸ ਸਾਲ ਸੀਬੀਐੱਸਈ ਦੀਆਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਇਕ ਵਿਆਪਕ ਸਲਾਹ-ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਤੇ ਇਹ ਵਿਦਿਆਰਥੀਆਂ ਦੇ ਪੱਖ ’ਚ ਸਭ ਤੋਂ ਚੰਗਾ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਭਰ ਤੋਂ ਕਈ ਤਰ੍ਹਾਂ ਦੇ ਫੀਡਬੈਕ ਮਿਲੇ ਉਨ੍ਹਾਂ ਦੇ ਆਧਾਰ ’ਤੇ ਇਹ ਫ਼ੈਸਲਾ ਲਿਆ ਗਿਆ ਹੈ।

    ਗੁਜਰਾਤ, ਮੱਧ ਪ੍ਰਦੇਸ਼ ਤੇ ਉੱਤਰਾਂਖੰਡ ਸਮੇਤ ਕਈ ਸੂਬਿਆਂ ਨੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕੀਤੀਆਂ ਰੱਦ

    ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਸੀਬੀਐੱਸਈ ਦੀਆਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੇ ਕੇਂਦਰ ਦੇ ਫ਼ੈਸਲੇ ਤੋਂ ਬਾਅਦ ਗੁਜਰਾਤ, ਮੱਧ ਪ੍ਰਦੇਸ਼ ਤੇ ਉੱਤਰਾਂਖੰਡ ਸਮੇਤ ਕਈ ਸੂਬਿਆਂ ਨੇ ਬੁੱਧਵਾਰ ਨੂੰ ਆਪਣੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ, ਜਦਕਿ ਕੁੱਝ ਹੋਰ ਸੂਬਿਆਂ ਨੇ ਕਿਹਾ ਉਹ ਜਲਦ ਹੀ ਫ਼ੈਸਲਾ ਲੈਣਗੇ।

    ਪੀਐੱਮ ਮੋਦੀ ਨੇ ਕਿਹਾ – ਵਿਦਿਆਰਥੀਆਂ ਦਾ ਸਿਹਤ ਤੇ ਕਲਿਆਣ ਸਾਡੀ ਪਹਿਲ

    ਫ਼ੈਸਲੇ ਦੀ ਤਰੀਫ ਕਰਦੇ ਹੋਏ ਪੀਐੱਮ ਮੋਦੀ ਨੇ ਕਈ ਟਵੀਟਜ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਤੇ ਕਲਿਆਣ ਸਾਡੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਦਿਆਰਥੀਆਂ ਲਈ ਇਕ ਹਫੜਾ-ਦਫੜੀ ਵਾਲਾ ਸਾਲ ਰਿਹਾ ਹੈ। ਉਹ ਆਪਣੇ ਘਰਾਂ ਤਕ ਸਮੇਤ ਰਹੇ ਤੇ ਦੋਸਤਾਂ ਨਾਲ ਘੱਟ ਸਮਾਂ ਗੁਜ਼ਾਰ ਸਕੇ।

    ਪੀਐੱਮ ਨੇ ਕਿਹਾ – ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਸਾਰੇ ਅਧਿਆਪਕਾਂ ਦੀ ਤਾਰੀਫ਼ ਕਰਨਾ ਚਾਹੁੰਦਾ ਹਾਂ

    ਇਕ ਅਧਿਆਪਕ ਦੀ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀਐੱਮ ਨੇ ਕਿਹਾ ਕਿ ਅਧਿਆਪਕ ਭਾਈਚਾਰੇ ਨੇ ਪਿਛਲੇ ਇਕ ਸਾਲ ’ਚ ਸ਼ਾਨਦਾਰ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮੈਂ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਸਾਰੇ ਅਧਿਆਪਕਾਂ ਦੀ ਤਾਰੀਫ਼ ਕਰਨਾ ਚਾਹੁੰਦਾ ਹਾਂ ਤੇ ਇਹ ਨਿਸ਼ਚਿਤ ਕਰਨਾ ਚਾਹੁੰਦਾ ਹਾਂ ਕਿ ਸਿੱਖਿਆ ਯਾਤਰਾ ਨਵੇਂ ਮਾਹੌਲ ’ਚ ਵੀ ਜਾਰੀ ਰਹੇ।

    LEAVE A REPLY

    Please enter your comment!
    Please enter your name here