ਭੈਣਾਂ ਨਾਲ ਘਰ ਪਰਤ ਰਹੇ 5 ਸਾਲਾਂ ਬੱਚੇ ਦੀ ਲਿਫਟ ਵਿਚ ਫਸਣ ਕਾਰਨ ਦਰਦਨਾਕ ਮੌਤ

    0
    125

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਮੁੰਬਈ ਦੇ ਧਾਰਾਵੀ ਖੇਤਰ ‘ਚ ਦਿਲ ਕੰਬਾਊ ਘਟਨਾ ਵਾਪਰੀ ਹੈ। ਇਥੇ ਲਿਫਟ ‘ਚ ਫਸਣ ਕਾਰਨ ਇਕ ਪੰਜ ਸਾਲਾਂ ਬੱਚੇ ਦੀ ਮੌਤ ਹੋ ਗਈ। ਬੱਚਾ ਆਪਣੀਆਂ ਭੈਣਾਂ ਨਾਲ ਚੌਥੀ ਮੰਜ਼ਲ ‘ਤੇ ਲਿਫਟ ਤੋਂ ਆਪਣੇ ਘਰ ਜਾ ਰਿਹਾ ਸੀ। ਚੌਥੀ ਮੰਜ਼ਿਲ ‘ਤੇ ਪਹੁੰਚਣ ਤੋਂ ਬਾਅਦ ਗਰਿਲ ਅਤੇ ਲੱਕੜ ਦਾ ਦਰਵਾਜ਼ਾ ਖੋਲ੍ਹ ਕੇ ਭੈਣਾਂ ਤਾਂ ਬਾਹਰ ਆ ਗਈਆਂ ਪਰ ਬੱਚਾ ਦਰਵਾਜ਼ੇ ਅਤੇ ਗਰਿੱਲ ਦੇ ਵਿਚਕਾਰ ਫਸ ਗਿਆ। ਇਸੇ ਸਮੇਂ ਲਿਫਟ ਚੱਲ ਗਈ ਅਤੇ ਉਹ ਵਿੱਚੇ ਦਰੜਿਆ ਗਿਆ। ਵੇਖਦੇ ਹੀ ਵੇਖਦੇ ਭੈਣਾਂ ਦੇ ਸਾਹਮਣੇ 5 ਸਾਲਾਂ ਬੱਚੇ ਨੇ ਦਮ ਤੋੜ ਦਿੱਤਾ।

    ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੰਜ ਸਾਲਾਂ ਮੁਹੰਮਦ ਹੁਜ਼ੈਫ ਸਰਫਰਾਜ਼ ਸ਼ੇਖ ਆਪਣੀ ਸੱਤ ਸਾਲਾਂ ਅਤੇ 3 ਸਾਲ ਦੀ ਭੈਣ ਨਾਲ ਸਾਮਾਨ ਲੈਣ ਗਿਆ ਸੀ। ਜਦੋਂ ਤਿੰਨ ਬੱਚੇ ਘਰ ਪਰਤੇ, ਉਨ੍ਹਾਂ ਨੇ ਚੌਥੀ ਮੰਜ਼ਿਲ ਉੱਤੇ ਜਾਣ ਲਈ ਲਿਫਟ ਲੈ ਲਈ। ਚੌਥੀ ਮੰਜ਼ਿਲ ‘ਤੇ ਪਹੁੰਚਣ ਤੋਂ ਬਾਅਦ, ਦੋਵੇਂ ਭੈਣਾਂ ਉਤਰ ਗਈਆਂ, ਜਦੋਂ ਕਿ ਮੁਹੰਮਦ ਹੁਜ਼ੈਫਾ ਗਰਿਲ ਤੋਂ ਤਾਂ ਬਾਹਰ ਆ ਗਿਆ ਪਰ ਦਰਵਾਜ਼ੇ ਦੇ ਪਿੱਛੇ ਹੀ ਰਹਿ ਗਿਆ। ਇਸ ਸਮੇਂ ਦੌਰਾਨ, ਲਿਫਟ ਚੱਲ ਗਈ ਅਤੇ ਬੱਚਾ ਲਿਫਟ ਨਾਲੇ ਘਸਰਦਾ ਗਿਆ।

    ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੇ ਬੱਚਿਆਂ ਨੂੰ ਇਕੱਲੇ ਲਿਫਟ ਵਿਚ ਨਾ ਭੇਜਣ। ਧਾਰਾਵੀ ਦੇ ਪਲਾਵਾੜੀ ਦੇ ਕੋਜੀ ਸ਼ੈਲਟਰ ਬਿਲਡਿੰਗ ਵਿਚ ਵਾਪਰੀ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।

    LEAVE A REPLY

    Please enter your comment!
    Please enter your name here