ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਬੋਰੀਆਂ ਨਾਲ ਬੰਦ ! ਹੜ੍ਹਾਂ ਦਾ ਦਿੱਤਾ ਹਵਾਲਾ

    0
    126

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਭਾਰਤ-ਪਾਕਿਸਤਾਨ ਸਰਹੱਦ ‘ਤੇ ਡੇਰਾ ਬਾਬਾ ਨਾਨਕ ‘ਚ ਬਣੇ ਯਾਤਰੀ ਟਰਮੀਨਲ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਰਾਹ ਨੂੰ ਮਾਨਸੂਨ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਲੈਂਡਪੋਰਟ ਅਥਾਰਿਟੀ ਨੂੰ ਖਦਸ਼ਾ ਸੀ ਕਿ ਬਰਸਾਤ ਦੌਰਾਨ ਰਾਵੀ ਦਾ ਪੱਧਰ ਵੱਧਣ ਕਾਰਨ ਪਾਣੀ ਯਾਤਰੀ ਟਰਮੀਨਲ ‘ਚ ਦਾਖ਼ਲ ਹੋ ਸਕਦਾ ਹੈ। ਇਸੇ ਲਈ ਮਿੱਟੀ ਤੇ ਰੇਤ ਦੀਆਂ ਭਰੀਆਂ ਬੋਰੀਆਂ ਨਾਲ ਰਾਹ ਬੰਦ ਕੀਤਾ ਗਿਆ।

    ਹਰ ਸਾਲ ਮੌਨਸੂਨ ਦੌਰਾਨ ਰਾਵੀ ਦਾ ਪਾਣੀ ਧੁੱਸੀ ਬੰਨ੍ਹ ਤੇ ਜ਼ੀਰੋ ਲਾਈਨ ‘ਤੇ ਲੱਗੀ ਕੰਡਿਆਲੀ ਤਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸੇ ਕਾਰਨ ਯਾਤਰੀ ਟਰਮੀਨਲ ਤੋਂ ਜ਼ੀਰੋ ਲਾਈਨ ਤਕ ਜਾਣ ਵਾਲੇ ਅਸਥਾਈ ਰਾਹ ਨੂੰ ਬਰਸਾਤ ਦੇ ਕਾਰਨ ਬੋਰੀਆਂ ਲਾ ਕੇ ਬੰਦ ਕਰ ਦਿੱਤਾ ਗਿਆ ਹੈ।

    ਕੋਰੋਨਾਵਾਇਰਸ ਕਾਰਨ ਕਰਤਾਰਪੁਰ ਸਾਹਿਬ ਗੁਰਦੁਆਰਾ ਵੀ ਬੰਦ ਕੀਤਾ ਗਿਆ ਸੀ ਪਰ ਪਾਕਿਸਤਾਨ ਸਰਕਾਰ ਵੱਲੋਂ ਹਾਲ ਹੀ ‘ਚ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਖੋਲ੍ਹਣ ਦੀ ਗੱਲ ਆਖੀ ਗਈ ਸੀ। ਇੱਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਪਾਕਿਸਤਾਨ ਦਾ ਸ਼ਗੂਫਾ ਕਰਾਰ ਦਿੱਤਾ ਸੀ।

    LEAVE A REPLY

    Please enter your comment!
    Please enter your name here