ਭਾਰਤ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 70 ਹਜ਼ਾਰ ਤੋਂ ਪਾਰ !

    0
    129

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਭਾਰਤ ‘ਚ ਲਾਕਡਾਊਨ ਦੇ ਦੌਰਾਨ ਵੀ ਕੋਰੋਨਾ ਵਾਇਰਸ ਦੇ ਕੇਸ ਵਧਦੇ ਹੀ ਜਾ ਰਹੇ ਹਨ। ਹੁਣ ਇਹ ਗਿਣਤੀ 70 ਹਜ਼ਾਰ ਤੋਂ ਪਾਰ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰਤ ‘ਚ ਕੋਰੋਨਾ ਦੇ ਕੁੱਲ 3,604 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 87 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਿਨ੍ਹਾਂ ਦੇਸ਼ ‘ਚ ਕੁੱਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 70,756 ਹੋ ਗਈ ਹੈ ਅਤੇ ਇਹ ਅੰਕੜਾਂ ਹੋਰ ਵੀ ਵੱਧ ਰਿਹਾ ਹੈ।

    ਭਾਰਤ ‘ਚ ਅਜੇ ਵੀ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 46,008 ਹੈ ਜਦੋਂ ਕਿ 22,454 ਲੋਕ ਇਸ ਵਾਇਰਸ ਤੋਂ ਉੱਭਰ ਚੁੱਕੇ ਹਨ। ਜਦੋਂ ਕਿ ਪੂਰੇ ਭਾਰਤ ‘ਚ ਹੁਣ ਤੱਕ ਇਸ ਵਾਇਰਸ ਦੇ ਕਾਰਨ 2,293 ਮੌਤਾਂ ਹੋ ਚੁੱਕੀਆਂ ਹਨ।

    LEAVE A REPLY

    Please enter your comment!
    Please enter your name here