ਦੋ ਮੰਜ਼ਿਲਾ ਘਰ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ !

    0
    127

    ਫਿਰੋਜ਼ਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਫਿਰੋਜ਼ਪੁਰ : ਅੱਜ ਤੜਕ ਸਾਰ ਫਿਰੋਜ਼ਪੁਰ ਸ਼ਹਿਰ ਦੀ ਗਲੀ ਕੂਚਾ ਮੰਗਤ ਰਾਮ ਵਿਚ ਬਿਜਲੀ ਦੇ ਸ਼ਾਟ ਸਰਕਟ ਨਾਲ ਅੱਗ ਲੱਗ ਗਈ ਜਿਸ ਵਿੱਚ ਦੋ ਮੰਜ਼ਿਲਾ ਘਰ ਦੇ ਬੁਰੀ ਤਰ੍ਹਾਂ ਸੜ ਜਾਣ ਦੀ ਖ਼ਬਰ ਹੈ।

    ਸੂਚਨਾ ਅਨੁਸਾਰ ਸਵੇਰੇ 3.30 ਵਜੇ ਅਚਾਨਕ ਘਰ ਵਿਚ ਅੱਗ ਲੱਗ ਗਈ। ਇਹ ਘਰ ਕੱਪੜਾ ਵਪਾਰੀ ਦਾ ਸੀ। ਅੱਗ ਲੱਗਣ ਨਾਲ ਆਲੇ ਦੁਆਲੇ ਦੇ ਘਰਾਂ ਵਿੱਚ ਹਫੜਾ ਦਫੜੀ ਮੱਚ ਗਈ। ਲੋਕਾਂ ਨੇ ਹਿੰਮਤ ਨਾਲ ਘਰ ਦੇ ਮੈਂਬਰਾ ਨੂੰ ਪਹਿਲੀ ਮੰਜ਼ਿਲ ਦੇ ਰਾਹੀਂ ਬਾਹਰ ਕੱਢ ਲਿਆ।

    ਘਰ ਵਾਲਿਆਂ ਮੁਤਾਬਿਕ ਘਰ ਵਿਚ ਕਰੀਬ 25 ਲੱਖ ਰੁਪਏ ਦਾ ਕੱਪੜਾ ਸੀ, ਜੋ ਸੜ ਕੇ ਸੁਆਹ ਹੋ ਗਿਆ। ਇਸ ਭਿਆਨਕ ਅੱਗ ਨਾਲ ਤਕਰੀਬਨ 45 ਲੱਖ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ l ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਪਹੁੰਚ ਗਈਆਂ ਜਿੰਨ੍ਹਾਂ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।

    LEAVE A REPLY

    Please enter your comment!
    Please enter your name here