ਭਾਰਤ-ਅਫ਼ਗਾਨਿਸਤਾਨ ਦਰਮਿਆਨ ਵਪਾਰ 73 ਦਿਨਾਂ ਬਾਅਦ ਮੁੜ ਹੋਇਆ ਸ਼ੁਰੂ :

    0
    139

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਅਟਾਰੀ : ਦੇਸ਼ ਵਿਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਕਰਕੇ ਭਾਰਤ ਸਰਕਾਰ ਨੇ ਪਾਕਿ ਰਸਤੇ ਅਫ਼ਗਾਨਿਸਤਾਨ ਨਾਲ ਹੁੰਦੇ ਵਪਾਰ ਨੂੰ 16 ਮਾਰਚ ਤੋਂ ਬੰਦ ਕਰ ਦਿੱਤਾ ਸੀ ਪਰ ਵੀਰਵਾਰ ਨੂੰ ਭਾਰਤ-ਅਫ਼ਗਾਨਿਸਤਾਨ ਦਰਮਿਆਨ 73 ਦਿਨਾਂ ਤੋਂ ਬਾਅਦ ਵਾਹਗਾ-ਅਟਾਰੀ ਸਰਹੱਦ ਰਸਤੇ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਨਾਲ ਵਪਾਰੀਆਂ ਦੇ ਨਾਲ -ਨਾਲ ਕੁਲੀਆਂ, ਟਰਾਂਸਪੋਰਟਰਾਂ ਅਤੇ ਕਲੀਰਿੰਗ ਏਜੇਂਟਾਂ ਨੂੰ ਵੱਡੀ ਰਾਹਤ ਮਿਲੇਗੀ।

    ਜਾਣਕਾਰੀ ਅਨੁਸਾਰ ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਮੁਲੱਠੀ ਦਾ ਇਕ ਟਰੱਕ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾ ਹੈ। ਜਿਸ ਦੀ ਕਸਟਮ ਵਿਭਾਗ ਵੱਲੋਂ ਬਰੀਕੀ ਨਾਲ ਚੈਕਿੰਗ ਕੀਤੀ ਗਈ ਹੈ। ਇਸ ਦੇ ਇਲਾਵਾ ਅਫ਼ਗਾਨਿਸਤਾਨ ਤੋਂ ਡ੍ਰਾਈ ਫਰੂਟ ਦੇ ਟਰੱਕ ਸੋਮਵਾਰ ਤੋਂ ਆਉਣੇ ਸ਼ੁਰੂਹੋਣਗੇ।

    ਅਫ਼ਗਾਨਿਸਤਾਨ ਤੋਂ ਬੀਤੇ ਕਈ ਦਿਨਾਂ ਤੋਂ 2 ਟਰੱਕ ਮਾਲ ਲੈ ਕੇ ਵਾਹਗਾ ਸਰਹੱਦ ਪਾਕਿਸਤਾਨ ਵਿਖੇ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਪਾਕਿਸਤਾਨ ਕਸਟਮ ਵੱਲੋਂ ਇੱਕ ਟਰੱਕ ਦੇ ਕਾਗਜ਼ ਪੂਰੇ ਨਾ ਹੋਣ ਕਾਰਨ ਉਸ ਨੂੰ ਅਫ਼ਗਾਨਿਸਤਾਨ ਵਾਪਸ ਭੇਜ ਦਿੱਤਾ ਗਿਆ ਸੀ ਤੇ ਇਕ ਟਰੱਕ ਨੂੰ ਭਾਰਤ ਭੇਜਣ ਦੀ ਮਨਜ਼ੂਰੀ ਦਿੱਤੀ ਗਈ। ਕੋਰੋਨਾ ਦੇ ਮੱਦੇਨਜ਼ਰ ਪੁਰੀ ਚੌਕਸੀਵਰਤੀ ਜਾ ਰਹੀ ਹੈ।

    ਦੱਸ ਦੇਈਏ ਕਿ ਅਫ਼ਗਾਨਿਸਤਾਨ ਤੋਂ ਡਰਾਈ ਫਰੂਟ ਤੇ ਹੋਰ ਵਸਤਾਂ ਦੀ ਸਪਲਾਈ ਬਹਾਲ ਰਹੇਗੀ। ਭਾਰਤ ਦੀ ਸਰਹੱਦ ‘ਚ ਦਾਖ਼ਿਲ ਹੁੰਦਿਆਂ ਡਾਕਟਰਾਂ ਦੀ ਟੀਮ ਵਲੋਂ ਡਰਾਈਵਰ ਦੀ ਜਾਂਚ ਕੀਤੀ ਜਾਵੇਗੀ ਅਤੇ ਤਬੀਅਤ ਠੀਕ ਨਾ ਹੋਣ ‘ਤੇ ਵਾਪਿਸ ਭੇਜਿਆ ਜਾਵੇਗਾ। ਭਾਰਤ -ਪਾਕਿ ਵਪਾਰ ਸ਼ੁਰੂ ਕਰਨ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ।

    LEAVE A REPLY

    Please enter your comment!
    Please enter your name here