ਭਾਰਤੀ ਸਰਹੱਦ ਅੰਦਰ ਲੰਘ ਆਈ ਚੀਨੀ ਫੌਜ, ਜੰਗੀ ਹਥਿਆਰਾਂ ਨਾਲ ਲੈਸ ਹੋ ਲਾਏ ਡੇਰੇ !

    0
    128

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਤਕਰੀਬਨ ਇੱਕ ਮਹੀਨਾ ਲੰਬੇ ਤਣਾਅ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੁਸ਼ਤੀ ਕੀਤੀ ਕਿ ਪੂਰਬੀ ਲੱਦਾਖ ਵਿੱਚ ਚੀਨੀ ਫੌਜਾਂ ਕਾਫ਼ੀ ਗਿਣਤੀ ਵਿੱਚ ਆ ਗਈਆਂ ਹਨ। ਭਾਰਤ ਨੇ ਵੀ ਸਥਿਤੀ ਨਾਲ ਨਜਿੱਠਿਆ ਹੈ। ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਦੇ ਸੀਨੀਅਰ ਸੈਨਿਕ ਅਧਿਕਾਰੀਆਂ ਵਿਚਾਲੇ ਬੈਠਕ 6 ਜੂਨ ਨੂੰ ਹੋਣ ਵਾਲੀ ਹੈ।

    ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਕਿ ਭਾਰਤ ਆਪਣੀ ਸਥਿਤੀ ਤੋਂ ਪਿੱਛੇ ਨਹੀਂ ਹਟੇਗਾ। ਪੂਰਬੀ ਲੱਦਾਖ ਵਿੱਚ ਸੰਵੇਦਨਸ਼ੀਲ ਇਲਾਕਿਆਂ ਦੀ ਮੌਜੂਦਾ ਸਥਿਤੀ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਚੀਨੀ ਫੌਜ ਉਨ੍ਹਾਂ ਦੇ ਇਲਾਕੇ ਹੋਣ ਦਾ ਦਾਅਵਾ ਕਰਨ ਆਈ ਹੈ, ਜਦਕਿ ਭਾਰਤ ਮੰਨਦਾ ਹੈ ਕਿ ਇਹ ਉਸ ਦਾ ਖੇਤਰ ਹੈ।

    ਰੱਖਿਆ ਮੰਤਰੀ ਦੀਆਂ ਟਿਪਣੀਆਂ ਨੂੰ ਵਿਵਾਦਤ ਇਲਾਕਿਆਂ ਵਿੱਚ ਚੀਨੀ ਫੌਜਾਂ ਦੀ ਕਾਫ਼ੀ ਮੌਜੂਦਗੀ ਦੀ ਪਹਿਲੀ ਅਧਿਕਾਰਤ ਪੁਸ਼ਟੀ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਖੇਤਰਾਂ ਬਾਰੇ ਭਾਰਤ ਦਾ ਕਹਿਣਾ ਹੈ ਕਿ ਉਹ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਭਾਰਤ ਦੇ ਪਾਸਿਓਂ ਹਨ।

    ਰਿਪੋਰਟਾਂ ਮੁਤਾਬਕ, ਚੀਨੀ ਸੈਨਿਕ ਭਾਰਤੀ ਪੱਖ ਦੇ ਗਲਵਾਨ ਘਾਟੀ ਤੇ ਪੈਨਗੋਂਗ ਤਸੋ ਖੇਤਰ ਵਿੱਚ ਐੱਲਏਸੀ ‘ਤੇ ਵੱਡੀ ਗਿਣਤੀ ਵਿੱਚ ਡੇਰਾ ਲਾ ਰਹੇ ਹਨ। ਰਾਜਨਾਥ ਸਿੰਘ ਨੇ ਕਿਹਾ, “ਡੋਕਲਾਮ ਵਿਵਾਦ ਕੂਟਨੀਤਕ ਤੇ ਸੈਨਿਕ ਗੱਲਬਾਤ ਰਾਹੀਂ ਹੱਲ ਕੀਤਾ ਗਿਆ ਸੀ। ਅਸੀਂ ਅਜਿਹੀਆਂ ਸਥਿਤੀਆਂ ਲਈ ਪਿਛਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਹੱਲ ਲੱਭੇ ਹਨ। ਮੌਜੂਦਾ ਮੁੱਦੇ ਨੂੰ ਸੁਲਝਾਉਣ ਲਈ ਸੈਨਿਕ ਤੇ ਕੂਟਨੀਤਕ ਪੱਧਰ ‘ਤੇ ਗੱਲਬਾਤ ਚੱਲ ਰਹੀ ਹੈ।“

    ” ਭਾਰਤ ਕਿਸੇ ਵੀ ਦੇਸ਼ ਦੇ ਹੰਕਾਰ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਤੇ ਇਸ ਦੇ ਨਾਲ ਹੀ ਉਹ ਆਪਣੇ ਸਵੈਮਾਣ ਨੂੰ ਨੁਕਸਾਨ ਪਹੁੰਚਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਦਾ। “
    -ਰਾਜਨਾਥ ਸਿੰਘ

    ਪੇਅਗੋਂਗ ਤਸੋ ਦੇ ਆਸ ਪਾਸ ਫਿੰਗਰ ਖੇਤਰ ਵਿੱਚ ਅਹਿਮ ਸੜਕ ਨਿਰਮਾਣ ਤੋਂ ਇਲਾਵਾ, ਗੈਲਵਾਨ ਘਾਟੀ ‘ਚ ਦਾਰਬੁਕ-ਸ਼ਯੋਕ-ਦੌਲਤ ਬੇਗ ਓਲਡੀ ਦੇ ਵਿਚਕਾਰ ਭਾਰਤ ਦੇ ਸੜਕ ਨਿਰਮਾਣ ਦੇ ਚੀਨ ਦੇ ਸਖ਼ਤ ਵਿਰੋਧ ਦੇ ਬਾਅਦ ਰੁਕਾਵਟ ਸ਼ੁਰੂ ਹੋਈ। ਚੀਨ ਫਿੰਗਰ ਖੇਤਰ ‘ਚ ਇੱਕ ਸੜਕ ਵੀ ਬਣਾ ਰਿਹਾ ਹੈ ਜੋ ਭਾਰਤ ਨੂੰ ਮਨਜ਼ੂਰ ਨਹੀਂ ਹੈ।

    ਸਰਕਾਰੀ ਸੂਤਰਾਂ ਨੇ ਦੱਸਿਆ ਕਿ ਭਾਰਤੀ ਸੈਨਾ ਨੇ ਚੀਨੀ ਸੈਨਾ ਦੇ ਹਮਲਾਵਰ ਇਸ਼ਾਰਿਆਂ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਲਈ ਸੈਨਿਕਾਂ, ਵਾਹਨਾਂ ਤੇ ਤੋਪਾਂ ਨਾਲ ਕੂਮੁਕ ਨੂੰ ਭੇਜਿਆ ਹੈ। ਪੂਰਬੀ ਲੱਦਾਖ ਦੀ ਸਥਿਤੀ ਉਸ ਵੇਲੇ ਹੋਰ ਵਿਗੜ ਗਈ ਜਦੋਂ 5 ਮਈ ਦੀ ਸ਼ਾਮ ਨੂੰ ਚੀਨ ਤੇ ਭਾਰਤ ਤੋਂ ਤਕਰੀਬਨ 250 ਫੌਜੀਆਂ ਵਿਚਕਾਰ ਹਿੰਸਕ ਝੜਪ ਹੋ ਗਈ, ਜੋ ਅਗਲੇ ਦਿਨ ਜਾਰੀ ਰਹੀ, ਜਿਸ ਤੋਂ ਬਾਅਦ ਦੋਵੇਂ ਧਿਰਾਂ “ਵੱਖ ਹੋ ਗਈਆਂ”। ਹਾਲਾਂਕਿ, ਇਹ ਰੁਕਾਵਟ ਜਾਰੀ ਰਹੀ।

    LEAVE A REPLY

    Please enter your comment!
    Please enter your name here