ਤੂਫ਼ਾਨ ਦੇ ਨਾਲ ਹੀ ਭੂਚਾਲ ਦੇ ਝਟਕੇ, ਕੁਦਰਤ ਹੋਈ ਕਹਿਰਵਾਨ !

    0
    123

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਭਾਰਤ-ਬੰਗਲਾਦੇਸ਼ ਸਰਹੱਦ ਕੋਲ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਮੌਲੌਜੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ-ਬੰਗਲਾਦੇਸ਼ ਸਰਹੱਦੀ ਖੇਤਰ ‘ਚ ਅੱਜ ਸਵੇਰੇ ਕਰੀਬ ਸੱਤ ਵੱਜ ਕੇ 10 ਮਿੰਟ ‘ਤੇ ਭੂਚਾਲ ਦੇ ਤੇਜ਼ ਝਟਕੇ ਲੱਗੇ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ।

    ਭਾਰਤ ‘ਚ ਇਨੀਂ ਦਿਨੀਂ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਦਿੱਲੀ ‘ਚ ਸ਼ੁੱਕਰਵਾਰ 29 ਮਈ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦੀ ਤੀਬਰਤਾ ਰਿਕਟਰ ਸਕੇਲ ਪੈਮਾਨੇ ‘ਤੇ 4.6 ਮਾਪੀ ਗਈ। ਪਿਛਲੇ ਡੇਢ ਮਹੀਨੇ ਦਰਮਿਆਨ ਦਿੱਲੀ ‘ਚ ਪੰਜ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਦੌਰਾਨ ਕਿਤੇ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ।

    ਇਸ ਦੌਰਾਨ ਹੀ ਦੇਸ਼ ‘ਚ ਚੱਕਰਵਾਤ ਤੂਫ਼ਾਨ ਨਿਸਰਗ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਚੱਕਰਵਾਤ ਨਿਸਰਗ ਦੇ ਅੱਜ ਦੁਪਹਿਰ ਤੋਂ ਸ਼ਾਮ ਮੁੰਬਈ ਤੋਂ ਕਰੀਬ 94 ਕਿਮੀ ਦੂਰੀ ‘ਤੇ ਸਥਿਤ ਅਲੀਬਾਗ ਕੋਲ ਟਕਰਾਉਣ ਦੀ ਸੰਭਾਵਨਾ ਹੈ।

    ਤੂਫ਼ਾਨ ਕਾਰਨ ਮੌਸਮ ਖ਼ਰਾਬ ਹੋਣ ਦੀ ਵੀ ਪੂਰੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁੱਝ ਘੰਟਿਆਂ ਦੌਰਾਨ ਮੱਧ ਪ੍ਰਦੇਸ਼ ਦੇ ਕੁੱਝ ਇਲਾਕਿਆਂ ‘ਚ ਬਾਰਸ਼ ਹੋਣ ਦੇ ਆਸਾਰ ਹਨ।

    LEAVE A REPLY

    Please enter your comment!
    Please enter your name here