ਪੰਜਾਬੀਆਂ ਨੂੰ 6 ਜੂਨ ਤੱਕ ਵੱਡੀ ਰਾਹਤ, ਮੌਸਮ ਵਿਭਾਗ ਦੀ ਭਵਿੱਖਬਾਣੀ

    0
    173

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਮੌਸਮ ‘ਚ ਬਦਲਾਅ ਕਾਰਨ ਜੂਨ ਦੇ ਮਹੀਨੇ ਦੀ ਸ਼ੁਰੂਆਤ ਠੰਢਕ ਨਾਲ ਹੋਈ ਹੈ। ਦਰਅਸਲ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਤਾਪਮਾਨ ‘ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਆਮ ਤੌਰ ‘ਤੇ ਜੂਨ ਦੇ ਇਨ੍ਹਾਂ ਦਿਨਾਂ ‘ਚ ਪਾਰਾ 45 ਡਿਗਰੀ ਤਕ ਵਧ ਜਾਂਦਾ ਹੈ ਜਿਸ ਕਾਰਨ ਤਪਸ਼ ਕਹਿਰ ਦੀ ਹੁੰਦੀ ਹੈ।

    ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਪਏ ਮੀਂਹ ਅਤੇ ਬੱਦਲਵਾਈ ਛਾਈ ਰਹਿਣ ਕਾਰਨ ਵਗਦੀ ਲੂ ਤੋਂ ਵੀ ਰਾਹਤ ਮਿਲੀ ਹੈ। ਮੌਸਮ ਵਿਭਾਗ ਮਤਾਬਕ ਛੇ ਜੂਨ ਤਕ ਕਿਤੇ ਕਿਤੇ ਤੇਜ਼ ਹਵਾਵਾਂ ਚੱਲਣਗੀਆਂ ਤੇ ਬੱਦਲਵਾਈ ਛਾਈ ਰਹੇਗੀ।

    ਮੌਸਮ ‘ਚ ਆਏ ਬਦਲਾਅ ਦਾ ਕਾਰਨ ਹੈ ਕਿ ਰਾਜਸਥਾਨ ਤੇ ਪੰਜਾਬ ਕੋਲ ਚੱਕਰਵਾਤ ਦਾ ਸਿਸਟਮ ਬਣਿਆ ਹੋਇਆ ਹੈ। ਮੰਗਲਵਾਰ ਅੰਮ੍ਰਿਤਸਰ, ਜਲੰਧਰ, ਬਰਨਾਲਾ ਤੇ ਹੋਰ ਥਾਵਾਂ ਤੇ ਕਰੀਬ ਦੋ ਘੰਟੇ ਬਾਰਸ਼ ਹੋਈ। ਅੰਮ੍ਰਿਤਸਰ ਚ ਦੁਪਹਿਰ ਸਮੇਂ ਗੜ੍ਹੇ ਵੀ ਪਏ। ਰੋਪੜ ‘ਚ ਪਿਛਲੇ 24 ਘੰਟਿਆਂ ‘ਚ ਸੱਭ ਤੋਂ ਜ਼ਿਆਦਾ 10 ਐਮਐਮ ਬਾਰਸ਼ ਰਿਕਾਰਡ ਕੀਤੀ ਗਈ।

    LEAVE A REPLY

    Please enter your comment!
    Please enter your name here