ਭਾਰਤੀ ਰੇਲਵੇ ਵੱਲੋਂ 100 ਹੋਰ ਟ੍ਰੇਨਾਂ ਚਲਾਉਣ ਦੀ ਤਿਆਰੀ :

    0
    138

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਭਾਰਤੀ ਰੇਲਵੇ ਜਲਦੀ ਹੀ ਲਗਭਗ 100 ਹੋਰ ਟ੍ਰੇਨਾਂ ਚਲਾਉਣ ਦਾ ਐਲਾਨ ਕਰ ਸਕਦਾ ਹੈ। ਅਨਲਾਕ-4.0 ਅੱਜ ਤੋਂ ਦੇਸ਼ ਭਰ ਵਿੱਚ ਸ਼ੁਰੂ ਹੋ ਰਿਹਾ ਹੈ। ਨਾਲ ਹੀ, ਤਿਉਹਾਰਾਂ ਦਾ ਮੌਸਮ ਵੀ ਸਤੰਬਰ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ।

    ਇਸ ਨੂੰ ਦੇਖਦੇ ਹੋਏ ਰੇਲਵੇ 100 ਹੋਰ ਟ੍ਰੇਨਾਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਫਿਲਹਾਲ, ਰੇਲਵੇ ਵਿਸ਼ੇਸ਼ ਟ੍ਰੇਨਾਂ ਦੇ ਨਾਮ ਉਤੇ 230 ਐਕਸਪ੍ਰੈਸ ਰੇਲਗੱਡੀਆਂ ਚਲਾ ਰਹੀ ਹੈ, ਜਿਨ੍ਹਾਂ ਵਿੱਚ 30 ਰਾਜਧਾਨੀ ਵੀ ਸ਼ਾਮਲ ਹਨ। ਰੇਲਵੇ ਦੇ ਸੂਤਰਾਂ ਅਨੁਸਾਰ ਰੇਲਵੇ ਮੰਤਰਾਲਾ, ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਜਦੋਂ ਰੇਲਵੇ ਜ਼ੀਰੋ ਵੇਸਟ-ਟਾਇਮ ਟੇਬਲ ਜਾਰੀ ਕਰੇਗਾ ਤਾਂ ਇਨ੍ਹਾਂ ਰੇਲ ਗੱਡੀਆਂ ਦੇ ਸਮੇਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ।

    100 ਗੱਡੀਆਂ ਵੀ ਸਪੈਸ਼ਲ ਹੋਣਗੀਆਂ…

    ਇਕ ਤੋਂ ਦੂਜੇ ਸੂਬੇ ਤੱਕ ਚੱਲਣ ਵਾਲੀਆਂ ਇਹ ਰੇਲਾਂ ਦੁਸਹਿਰਾ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੇ ਮੱਦੇਨਜ਼ਰ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਸ ਨਾਲ ਰਾਜ ਦੇ ਅੰਦਰ ਕੁੱਝ ਰੇਲ ਗੱਡੀਆਂ ਵੀ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਹ ਸਾਰੇ ‘ਸਪੈਸ਼ਲ ਟਰੇਨਾਂ’ ਵਜੋਂ ਚਲਾਏ ਜਾ ਰਹੇ ਹਨ। 100 ਰੇਲ ਗੱਡੀਆਂ ਜੋ ਚੱਲਣ ਲਈ ਤਿਆਰ ਹਨ, ਨੂੰ ਵੀ ‘ਵਿਸ਼ੇਸ਼’ ਰੱਖਿਆ ਜਾਵੇਗਾ। ਇਹ ਰੇਲ ਗੱਡੀਆਂ ਅੰਤਰਰਾਜੀ ਅਤੇ ਇੰਟਰਸਟੇਟ ਚੱਲਣਗੀਆਂ। ਮਹੱਤਵਪੂਰਣ ਗੱਲ ਇਹ ਹੈ ਕਿ ਰੇਲ ਮੰਤਰਾਲਾ ਪਹਿਲਾਂ ਹੀ ਪੜਾਅਵਾਰ ਰੇਲ ਸੇਵਾ ਸ਼ੁਰੂ ਕਰਨ ਦੀ ਗੱਲ ਕਰ ਚੁੱਕਾ ਹੈ।

    ਰੇਲਵੇ ਨੇ ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਮਾਰਚ ਤੋਂ ਲੈ ਕੇ ਹੁਣ ਤੱਕ 1.78 ਕਰੋੜ ਤੋਂ ਵੱਧ ਟਿਕਟਾਂ ਨੂੰ ਰੱਦ ਕਰ ਦਿੱਤਾ ਹੈ। ਇਸ ਸਮੇਂ ਦੌਰਾਨ ਰੇਲਵੇ ਯਾਤਰੀਆਂ ਨੂੰ 2,727 ਕਰੋੜ ਰੁਪਏ ਦੀ ਰਾਸ਼ੀ ਵਾਪਸ ਕਰ ਦਿੱਤੀ ਗਈ ਹੈ। ਪਹਿਲੀ ਵਾਰ, ਰੇਲਵੇ ਨੇ ਟਿਕਟ ਬੁਕਿੰਗ ਤੋਂ ਪ੍ਰਾਪਤ ਕੀਤੀ ਕਮਾਈ ਨਾਲੋਂ ਵਧੇਰੇ ਪੈਸਾ ਵਾਪਸ ਕਰ ਦਿੱਤਾ।

    LEAVE A REPLY

    Please enter your comment!
    Please enter your name here