ਪੰਜਾਬ ਸਰਕਾਰ ਕੋਰੋਨਾ ਦੀ ਰੋਕਥਾਮ ਤੇ ਮਰੀਜ਼ਾਂ ਦੀ ਸਾਂਭ-ਸੰਭਾਲ ਕਰਨ ‘ਚ ਫੇਲ੍ਹ: ਸੁਖਬੀਰ ਬਾਦਲ

    0
    123

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਇਲਜ਼ਮ ਲਗਾਇਆ ਹੈ ਕਿ ਉਹ ਪੰਜਾਬ ਵਿੱਚ ਕੋਰੋਨਾ ਦੀ ਰੋਕਥਾਮ ਤੇ ਮਰੀਜ਼ਾਂ ਦੀ ਸਾਂਭ-ਸੰਭਾਲ ਵਿੱਚ ਫੇਲ੍ਹ ਹੋ ਚੁੱਕੇ ਹਨ। ਉਨ੍ਹਾਂ ਨੇ ਆਪਣੇ ਫੇਸਬੁਕ ਪੇਜ ਉੱਥੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ‘ਪੰਜਾਬ ਦੀ ਕਾਂਗਰਸ ਸਰਕਾਰ ਕੋਰੋਨਾ ਦੀ ਰੋਕਥਾਮ ਅਤੇ ਮਰੀਜ਼ਾਂ ਦੀ ਸਾਂਭ-ਸੰਭਾਲ ਕਰਨ ‘ਚ ਇਸ ਕਦਰ ਫੇਲ੍ਹ ਚੁੱਕੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨਾ ਕੇਵਲ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਜਾਂ ਇਕਾਂਤਵਾਸ ਕੇਂਦਰਾਂ ‘ਚ ਭੇਜਣ ਦੇ ਖ਼ਿਲਾਫ਼ ਬਲਕਿ ਟੈਸਟ ਵਾਸਤੇ ਸੈਂਪਲ ਵੀ ਨਾ ਦੇਣ ਦੇ ਮਤੇ ਪਾਸ ਕਰਨ ਨੂੰ ਮਜ਼ਬੂਰ ਹੋ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਅਪੀਲ ਕਰਦਾ ਹਾਂ ਕਿ ਮੀਡੀਆ ਵਿੱਚ ਝੂਠ ਬੋਲ ਬੋਲ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨਾ ਬੰਦ ਕਰਨ ਅਤੇ ਬਿਨ੍ਹਾਂ ਹੋਰ ਸਮਾਂ ਗੁਆਏ ਸੂਬੇ ਦੇ ਸਿਹਤ ਪ੍ਰਬੰਧਾਂ ਵਿੱਚ ਅਤਿ ਲੋੜੀਂਦੇ ਸੁਧਾਰ ਕਰਨ। ਜੇਕਰ ਉਹ ਕਰਨ ਤੋਂ ਅਸਮਰੱਥ ਹਨ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ।’

    ਬੀਤੇ ਦਿਨ ਪੰਜਾਬ ‘ਚ 1541 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 53992 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 37027 ਮਰੀਜ਼ ਠੀਕ ਹੋ ਚੁੱਕੇ, ਬਾਕੀ 15512 ਮਰੀਜ਼ ਇਲਾਜ ਅਧੀਨ ਹਨ। ਪੀੜਤ 474 ਮਰੀਜ਼ ਆਕਸੀਜਨ ਅਤੇ 77 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ। ਕੱਲ ਸਭ ਤੋਂ ਵੱਧ ਨਵੇਂ ਮਾਮਲੇ ਬਠਿੰਡਾ ਤੋਂ 231 , ਲੁਧਿਆਣਾ ਤੋਂ 210, ਜਲੰਧਰ 202 ਤੇ ਪਟਿਆਲਾ ਤੋਂ 156 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।

    ਹੁਣ ਤੱਕ 1453 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 50 ਮੌਤਾਂ ‘ਚ 5 ਅੰਮ੍ਰਿਤਸਰ, 1 ਪਟਿਆਲਾ, 18 ਲੁਧਿਆਣਾ, 3 ਜਲੰਧਰ, 4 ਕਪੂਰਥਲਾ, 1 ਮੋਗਾ, 1 ਫਤਿਹਗੜ੍ਹ ਸਾਹਿਬ, 1 ਫਾਜ਼ਿਲਕਾ, 1 ਗੁਰਦਾਸਪੁਰ, 5 ਹੁਸ਼ਿਆਰਪੁਰ, 10 ਮੁਹਾਲੀ ਤੋਂ ਰਿਪੋਰਟ ਹੋਈਆਂ ਹਨ।

     

    LEAVE A REPLY

    Please enter your comment!
    Please enter your name here