ਬੰਗਾਲ ਦੇ ਚੋਣ ਨਤੀਜਿਆਂ ਨੇ ਦਿਖਾਇਆ ਮੋਦੀ ਤੇ ਅਮਿਤ ਸ਼ਾਹ ਅਜਿੱਤ ਨਹੀਂ ਹਨ: ਸ਼ਿਵ ਸੈਨਾ

    0
    133

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਜਿੱਤ ਨਹੀਂ ਹਨ। ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਵਿਚ ਪ੍ਰਕਾਸ਼ਤ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਰਾਜਾਂ (ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ ਅਤੇ ਕੇਰਲ) ਅਤੇ ਕੇਂਦਰ ਸ਼ਾਸਤ ਪ੍ਰਦੇਸ਼ (ਪੁਡੂਚੇਰੀ) ਦੀਆਂ ਹਾਲ ਹੀ ਵਿਚ ਚੋਣਾਂ ਹੋਈਆਂ ਸਨ, ਸਾਰਿਆਂ ਦੀ ਨਜ਼ਰ ਪੱਛਮੀ ਬੰਗਾਲ ‘ਤੇ ਸੀ।

    ਸ਼ਿਵ ਸੈਨਾ ਨੇ ਕਿਹਾ, “ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਮੁੱਚੀ ਕੇਂਦਰੀ ਸਰਕਾਰ ਮਮਤਾ ਬੈਨਰਜੀ ਨੂੰ ਹਰਾਉਣ ਲਈ ਪੱਛਮੀ ਬੰਗਾਲ ਵਿੱਚ ਮੁਹਿੰਮ ਚਲਾ ਰਹੀ ਸੀ। ਪਰ ਮਮਤਾ ਬੈਨਰਜੀ ਨੇ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਜਿੱਤ ਦਵਾਈ ਹੈ।” ਮਰਾਠੀ ਅਖ਼ਬਾਰ ਨੇ ਕਿਹਾ, “ਨਤੀਜਾ ਇਹ ਸਿੱਧ ਕਰਦਾ ਹੈ ਕਿ ਮੋਦੀ-ਸ਼ਾਹ ਅਜਿੱਤ ਨਹੀਂ ਹਨ ਹਾਲਾਂਕਿ ਸਾਰੀ ਪ੍ਰਣਾਲੀ ਅਤੇ ਸਾਰੀਆਂ ਟੈਕਨਾਲੋਜੀਆਂ ਇਸ ਜੋੜੀ (ਮੋਦੀ-ਸ਼ਾਹ) ਨੂੰ ਅਜਿੱਤ ਸਾਬਤ ਕਰਨ ਵਿਚ ਅਸਫ਼ਲ ਰਹੀਆਂ।”ਸ਼ਿਵ ਸੈਨਾ ਨੇ ਪੱਛਮੀ ਬੰਗਾਲ ਚੋਣਾਂ ਨਹੀਂ ਲੜੀਆਂ, ਪਰ ਬੈਨਰਜੀ ਦਾ ਸਮਰਥਨ ਕੀਤਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਨੇ ਬੈਨਰਜੀ ਨੂੰ ਹਰਾਉਣ ਲਈ ਪੈਸੇ, ਸ਼ਕਤੀ ਅਤੇ ਸਰਕਾਰੀ ਤੰਤਰ ਦੀ ਵਰਤੋਂ ਕੀਤੀ। ਉਨ੍ਹਾਂ ਨੇ ਕਿਹਾ, “ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦੀ ਇਕ ਲਾਈਨ ਵਿਸ਼ਲੇਸ਼ਣ ਇਹ ਹੈ ਕਿ ਭਾਜਪਾ ਹਾਰ ਗਈ ਅਤੇ ਕੋਰੋਨਾ ਵਾਇਰਸ ਜਿੱਤ ਗਿਆ।”

    ਸ਼ਿਵ ਸੈਨਾ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਪੱਛਮੀ ਬੰਗਾਲ ਵਿਚ ਜਿੱਤ ਹਾਸਲ ਕਰਨ ਦੇ ਇਕੋ ਟੀਚੇ ਨਾਲ ਚੋਣ ਮੁਹਿੰਮ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕੋਵਿਡ-19 ਨਾਲ ਜੁੜੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਿਆਂ ਵੱਡੀਆਂ ਰੈਲੀਆਂ ਅਤੇ ਰੋਡ ਸ਼ੋਅ ਕੀਤੇ। ਉਨ੍ਹਾਂ ਨੇ ਕਿਹਾ ਕਿ ਮਦਰਾਸ ਹਾਈ ਕੋਰਟ ਨੇ ਕੋਵਿਡ-19 ਦੀ ਤੀਜ਼ੀ ਲਹਿਰ ਲਈ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ਿਵ ਸੈਨਾ ਨੇ ਸਵਾਲ ਕੀਤਾ ਕਿ ਚੋਣਾਂ ਵਿਚ ਭਾਜਪਾ ਦੇ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਕੌਣ ਲਵੇਗਾ।”

    LEAVE A REPLY

    Please enter your comment!
    Please enter your name here