ਪੰਜਾਬ ਸਰਕਾਰ ਦੀਆਂ ਪਾਬੰਦੀਆਂ ਦੀਆਂ ਸਰਕਾਰੀ ਸਕੂਲ ਦੇ ਅਧਿਆਪਕ ਉਡਾ ਰਹੇ ਧੱਜੀਆਂ

    0
    157

    ਗੜ੍ਹਸ਼ੰਕਰ, ਜਨਗਾਥਾ ਟਾਇਮਜ਼: (ਰਵਿੰਦਰ)

    ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਸੂਬੇ ਭਰ ਦੇ ਵਿੱਚ 15 ਮਈ ਤੱਕ ਲਾਕਡਾਊਨ ਲਗਾ ਦਿੱਤਾ ਹੈ, ਉੱਥੇ ਹੀ ਸਰਕਾਰੀ ਸਕੂਲਾਂ ਅਤੇ ਸਿੱਖਿਆ ਅਦਾਰਿਆਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਹੋਇਆ। ਇਸਦੇ ਨਾਲ ਹੀ ਪੰਜਾਬ ਸਰਕਾਰ ਦੀ ਨਵੀਂ ਗਾਈਡਲਾਈਨ ਦੇ ਅਨੁਸਾਰ ਸਰਕਾਰੀ ਅਦਾਰਿਆਂ ਦੇ ਵਿੱਚ ਵੀ 50 ਪਰਸੈਂਟ ਤੱਕ ਸਟਾਫ਼ ਹੀ ਦਫ਼ਤਰਾਂ ਦੇ ਵਿਚ ਆ ਸਕਦਾ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀਆਂ ਸਰਕਾਰ ਦੇ ਸਰਕਾਰੀ ਕਰਮਚਾਰੀ ਹੀ ਧੱਜੀਆਂ ਉਡਾ ਰਹੇ ਹਨ।

    ਗੜ੍ਹਸ਼ੰਕਰ ਦੇ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਸਿੰਬਲੀ ਤੇ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਦੀਆਂ ਨਜ਼ਰ ਆਈਆਂ। ਇੱਥੇ ਸਕੂਲ ਵਿਚ ਅਧਿਆਪਕਾਂ ਵੱਲੋਂ ਛੋਟੀ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਬੁਲਾਕੇ ਪੜ੍ਹਾਇਆ ਜਾ ਰਿਹਾ ਹੈ।ਜਦੋਂ ਪੱਤਰਕਾਰਾਂ ਦੀ ਟੀਮ ਨੇ ਸਰਕਾਰੀ ਸਕੂਲ ਸਿੰਬਲੀ ਦਾ ਦੌਰਾ ਕੀਤਾ ਤਾਂ ਦੇਖਿਆ ਗਿਆ ਕਿ ਸਕੂਲ ਦੇ ਵਿਚ ਛੋਟੀ ਕਲਾਸਾਂ ਦੇ ਬਚੇ ਕਮਰਿਆਂ ਦੇ ਵਿੱਚ ਪੜ੍ਹਦੇ ਹੋਏ ਦਿਖਾਈ ਦਿੱਤੇ। ਜਦੋਂ ਇਸ ਸੰਬੰਧ ਵਿਚ ਜਦੋਂ ਉੱਥੇ ਮੌਜੂਦ ਅਧਿਆਪਕ ਪ੍ਰਤਿਭਾ, ਰਣਜੀਤ ਕੌਰ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਬੱਚੇ ਸਮਝਣ ਆਉਂਦੇ ਪਰ ਉਨ੍ਹਾਂ ਇਸ ਗੱਲ ਨੂੰ ਮੰਨਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਨਹੀਂ ਬੁਲਾ ਸਕਦੇ।

    ਉੱਧਰ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਗੁਰਸ਼ਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਕੂਲ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ।

    LEAVE A REPLY

    Please enter your comment!
    Please enter your name here