ਬੀਜ ਘੁਟਾਲਾ ‘ਤੇ ਅਕਾਲੀ ਦਲ ਦਾ 22 ਜ਼ਿਲ੍ਹਿਆਂ ‘ਚ ਐਕਸ਼ਨ, ਕਸੂਤੀ ਘਿਰੀ ਕਾਂਗਰਸ

    0
    139

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ‘ਚ ਬੀਜ ਘੁਟਾਲੇ ਦਾ ਮੁੱਦਾ ਸਿਆਸੀ ਪੱਧਰ ‘ਤੇ ਗਰਮਾ ਗਿਆ ਹੈ। ਅਜਿਹੇ ‘ਚ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਨੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਲਈ ਮੰਗ ਪੱਤਰ ਸੌਂਪੇ। ਅੰਮ੍ਰਿਤਸਰ ਡੀਸੀ ਦਫ਼ਤਰ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਮੰਗ ਪੱਤਰ ਦੇਣ ਪਹੁੰਚੇ।

    ਮਜੀਠੀਆ ਬਜ਼ਾਰ ‘ਚ ਬੀਜ ਸਪਲਾਈ ਕਰਨ ਵਾਲੀ ਫੈਕਟਰੀ ਨਾਲ ਕੈਪਟਨ ਸਰਕਾਰ ਦੇ ਮੰਤਰੀ ਸੁਖਜਿੰਦਰ ਰੰਧਾਵਾ ਦੀ ਗੰਢਤੁਪ ਦੇ ਇਲਜ਼ਾਮ ਲਾਏ। ਉਨ੍ਹਾਂ ਨੇ ਕਿਹਾ ਇਹ ਸਰਕਾਰ ਦੇ ਅਧੀਨ ਹੈ, ਇਸ ਲਈ ਮੰਤਰੀ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ।

    ਮਜੀਠੀਆ ਨੇ ਮੰਗ ਕੀਤੀ ਕਿ ਇਸ ਘੁਟਾਲੇ ਦੀ ਜਾਂਚ ਕੇਂਦਰੀ ਏਜੰਸੀ ਜਾਂ ਹਾਈਕੋਰਟ ਦੇ ਜੱਜ ਤੋਂ ਹੋਣੀ ਚਾਹੀਦੀ ਹੈ। ਇਸ ਪਿੱਛੇ ਜ਼ਿੰਮੇਵਾਰ ਲੋਕ ਸ਼ਰੇਆਮ ਘੁੰਮ ਰਹੇ ਹਨ, ਪ੍ਰੈੱਸ ਕਾਨਫਰੰਸ ਕਰ ਰਹੇ ਹਨ ਤੇ ਪੁਲਿਸ 15 ਦਿਨਾਂ ਤੋਂ ਕੁੱਝ ਨਹੀਂ ਕਰ ਰਹੀ। ਮਜੀਠੀਆ ਨੇ ਦਾਅਵਾ ਕੀਤਾ ਕਿ ਪੁਲਿਸ ‘ਤੇ ਪੰਜਾਬ ਸਰਕਾਰ ਦਾ ਦਬਾਅ ਹੈ।

     

    LEAVE A REPLY

    Please enter your comment!
    Please enter your name here