ਕੈਪਟਨ ਦੀ ਮੰਗ, ਗ਼ਰੀਬਾਂ ਦੇ ਖ਼ਾਤੇ ‘ਚ 10-10 ਹਜ਼ਾਰ ਪਾਵੇ ਕੇਂਦਰ ਸਰਕਾਰ

    0
    126

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਗਰੀਬ ਤੇ ਗ਼ਰੀਬੀ ਰੇਖਾ ਤੋਂ ਹੇਠਾਂ ਆਉਂਦੇ ਪਰਿਵਾਰਾਂ ਲਈ 10-10 ਹਜ਼ਾਰ ਰੁਪਏ ਮੰਗੇ ਹਨ। ਕੈਪਟਨ ਨੇ ਕਿਹਾ ਕਿ ਮੁਸ਼ਕਲ ਹਾਲਾਤ ‘ਚ ਸਰਕਾਰ ਇੰਨਾ ਕਰ ਸਕਦੀ ਹੈ ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਲਾਕਡਾਊਨ ਜਾਰੀ ਹੋਣ ਤੋਂ ਹੁਣ ਤੱਕ ਕਪੈਟਨ ਸਰਕਾਰ ਨੇ ਇੰਨਾ ਗਰੀਬਾਂ ਤੇ ਪੰਜਾਬ ‘ਚੋਂ ਪਲਾਇਨ ਕਰਨ ਵਾਲਾ ਮਜ਼ਦੂਰਾਂ ਨੂੰ ਕੀ ਦਿੱਤਾ ਹੈ।

    ਕਪੈਟਨ ਨੇ ਟਵੀਟ ਕਰ ਸਾਰੇ ਪ੍ਰਵਾਸੀ ਮਜ਼ਦੂਰਾਂ ਤੇ ਗ਼ਰੀਬਾਂ ਦੇ ਖ਼ਾਤੇ ‘ਚ ਪੈਸੇ ਟ੍ਰਾਂਸਫਰ ਕਰਨ ਲਈ ਭਾਰਤ ਸਰਕਾਰ ਦੇ ਫੌਰੀ ਦਖਲ ਦੀ ਮੰਗ ਕੀਤੀ ਹੈ। ਮਨਰੇਗਾ ਅਧੀਨ ਪੇਂਡੂ ਗ਼ਰੀਬਾਂ ਨੂੰ ਵਧੇਰੇ ਰੁਜ਼ਗਾਰ ਪ੍ਰਦਾਨ ਕਰਨਾ ਤੇ ਐਮਐਸਐਮਈਜ਼ ਲਈ ਕਰਜ਼ਿਆਂ ਤੋਂ ਇਲਾਵਾ ਵਿੱਤੀ ਸਹਾਇਤਾ ਦੀ ਵੀ ਮੰਗ ਉਨ੍ਹਾਂ ਮੋਦੀ ਸਰਕਾਰ ਅੱਗੇ ਰੱਖੀ ਹੈ।

    ਕੈਪਟਨ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਪਿੰਡ-ਪਿੰਡ ਆਪਣੇ ਵਰਕਰਾਂ ਰਾਹੀਂ ਪੂਰੇ ਦੇਸ਼ ‘ਚ ਇਹ ਸੰਦੇਸ਼ ਪਹੁੰਚਾਏਗੀ ਕਿ ਕੇਂਦਰ ਸਰਕਾਰ ਇੰਨਾ ਗ਼ਰੀਬ, ਪਰਵਾਸੀ ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਲਈ ਵਿੱਤ ਮੱਦਦ ਜਾਰੀ ਕਰੇ।

    LEAVE A REPLY

    Please enter your comment!
    Please enter your name here