ਬਿਜਲੀ ਬੋਰਡ ਦੇ ਜੇ ਈ ਹਰਜਿੰਦਰ ਸਿੰਘ ਨੇ ਦਫ਼ਤਰ ਵਿੱਚ ਹੀ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ !

    0
    118

    ਮਾਹਿਲਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਮਾਹਿਲਪੁਰ : ਪੰਜਾਬ ਰਾਜ ਬਿਜਲੀ ਬੋਰਡ ਦੇ ਇੱਕ ਜੇ ਈ ਨੇ ਅੱਜ ਸਵੇਰੇ ਹੀ ਆਪਣੇ ਦਫ਼ਤਰ ਪਹੁੰਚ ਕੇ ਦਫ਼ਤਰ ਦੇ ਬਰਾਂਡੇ ਵਿਚ ਲੱਗੇ ਪੱਖ਼ੇ ਨਾਲ ਆਪਣਾ ਪਰਨਾ ਪਾ ਕੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਜੀਨੀਅਰ ਯੂਨੀਅਨ ਵਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

    ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਇੰਦਰਜੀਤ ਕੌਰ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਪਤੀ ਹਰਜਿੰਦਰ ਸਿੰਘ ਜੋ ਕਿ ਪਿਛਲੇ 28 ਤੋਂ ਮਾਹਿਲਪੁਰ ਵਿਖ਼ੇ ਬਿਜਲੀ ਬੋਰਡ ਵਿੱਚ ਨੌਕਰੀ ਕਰਦਾ ਸੀ ਅਤੇ ਹੁਣ ਜੇ ਈ ਵਜੋਂ ਤੈਨਾਤ ਸੀ ਅੱਜ ਸਵੇਰੇ ਸਾਢੇ ਸੱਤ ਵਜੇ ਘਰ ਤੋਂ ਆਪਣੀ ਐਕਟਿਵਾ ਨੰਬਰ ਪੀ ਬੀ 07 ਏ ਟੀ 3483 ‘ਤੇ ਸਵਾਰ ਹੋ ਕੇ ਆਪਣੇ ਦਫ਼ਤਰ ਗਿਆ ਸੀ। ਉਸ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਸਨ ਉਨ੍ਹਾਂ ਨੂੰ ਤਾਂ ਵਿਭਾਗੀ ਕਰਮਚਾਰੀਆਂ ਦੇ ਆਏ ਫ਼ੋਨ ਤੋਂ ਪਤਾ ਲੱਗਾ ਕਿ ਉਸਦੇ ਦੇ ਪਤੀ ਨੇ ਦਫ਼ਤਰ ਵਿਚ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਮਾਮਲੇ ਦਾ ਪਤਾ ਲੱਗਦੇ ਹੀ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਯੂਨੀਅਨ ਨੇ ਇੱਕ ਹੰਗਾਮੀ ਮੀਟਿੰਗ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

    ਯੂਨੀਅਨ ਆਗੂਆਂ ਪਰਦੂਮਨ ਗੌਤਮ, ਸ਼ਾਮ ਸੁੰਦਰ ਨੇ ਕਿਹਾ ਕਿ ਬੋਰਡ ਦੀ ਮੈਨੇਜਮੇਂਟ ਦੀਆਂ ਗ਼ਲਤ ਨੀਤੀਆਂ ਕਾਰਨ ਇੰਜੀਨੀਅਰ ਸਟਾਫ਼ ਨੂੰ ਦਫ਼ਤਰਾਂ ਵਿਚ ਬਿਠਾਇਆ ਹੋਇਆ ਹੈ ਅਤੇ ਅਤੇ ਠੇਕੇ ‘ਤੇ ਲੱਗੇ ਗ਼ੈਰ ਤਜ਼ਰਬੇਕਾਰ ਕਰਮਚਾਰੀਆਂ ਨੂੰ ਫ਼ੀਲਡ ਵਿਚ ਭੇਜਿਆ ਗਿਆ ਹੈ ਜਿਸ ਕਾਰਨ ਕੰਮ ਦਾ ਬੋਝ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਰਾਜਸੀ ਦਖ਼ਲ-ਅੰਦਾਜ਼ੀ ਕਾਰਨ ਉਨ੍ਹਾਂ ‘ਤੇ ਕੰਮ ਦਾ ਬੋਝ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਜੇ ਈ ਕੋਲ ਮਾਹਿਲਪੁਰ ਤੋਂ ਲੈ ਕੇ ਭਾਮ ਤੱਕ 15 ਕਿਲੋਮੀਟਰ ਦਾ ਏਰੀਆ ਸੀ ਅਤੇ ਬਿਜਲੀ ਚੋਰੀ ਦੇ ਕੇਸਾਂ ਵਿਚ ਉਸ ‘ਤੇ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਕਾਰਨ ਉਹ ਬੋਝ ਸਹਾਰ ਨਾ ਸਕਿਆ ਅਤੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਭਵਿੱਖ਼ ਵਿਚ ਕਈ ਹੋਰ ਅਜਿਹੀ ਘਟਨਾ ਨਾ ਵਾਪਰੇ। ਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਇੰਦਰਜੀਤ ਕੌਰ ਦੇ ਬਿਆਨਾਂ ‘ਤੇ ਫ਼ਿਲਹਾਲ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰੰਤੂ ਇਸ ਦੀ ਪੜਤਾਲ ਡੂੰਘਾਈ ਤੱਕ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here