ਬਰਨਾਲਾ ਦੇ ਪੂਰੇ ਮਹਿਲ ਕਲਾਂ ਕਸਬੇ ਨੂੰ ਕੰਨਟੇਂਨਮੈਂਟ ਜ਼ੋਨ ਐਲਾਨਿਆ !

    0
    130

    ਬਰਨਾਲਾ, ਜਨਗਾਥਾ ਟਾਇਮਜ਼ : (ਸਿਮਰਨ)

    ਬਰਨਾਲਾ : ਜ਼ਿਲ੍ਹੇ ਦੇ ਸਭ ਤੋਂ ਵੱਡੇ ਕਸਬੇ ਮਹਿਲ ਕਲਾਂ ‘ਚ ਕੋਵਿਡ 19 ਦਾ ਖ਼ਤਰਾ ਹੋਰ ਵੀ ਵਧ ਗਿਆ ਹੈ। ਕੋਰੋਨਾ ਵਾਇਰਸ ਦੇ ਫੈਲਾਅ ਨਾਲ ਪੈਦਾ ਹੋ ਰਹੇ ਖ਼ਤਰਨਾਕ ਹਾਲਾਤਾਂ ਨੂੰ ਇੱਕ ਹੱਦ ਤੱਕ ਸੀਮਤ ਰੱਖਣ ਲਈ ਪ੍ਰਸ਼ਾਸਨ ਨੂੰ ਮਜ਼ਬੂਰੀ ਵੱਸ ਲੋਕਾਂ ਦੀ ਸਿਹਤ ਤੇ ਮੰਡਰਾ ਰਹੇ ਖ਼ਤਰੇ ਨੂੰ ਠੱਲ੍ਹਣ ਲਈ ਪੂਰੇ ਮਹਿਲ ਕਲਾਂ ਕਸਬੇ ਨੂੰ ਹੀ ਕੰਨਟੇਂਨਮੈਂਟ ਜ਼ੋਨ ਘੋਸ਼ਿਤ ਕਰਨਾ ਪਿਆ ਹੈ। ਹੁਣ ਇਸ ਇਲਾਕੇ ਦੇ ਲੋਕਾਂ ਦਾ ਕਿਸੇ ਵੀ ਹਾਲਤ ‘ਚ ਘਰਾਂ ਜਾਂ ਇਲਾਕੇ ਤੋਂ ਬਾਹਰ ਨਿੱਕਲਣਾ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਦੀਆਂ ਖਾਣ ਪੀਣ ਦੀਆਂ ਚੀਜ਼ਾਂ, ਗੈਸ ਸਿਲੰਡਰ, ਸਬਜ਼ੀਆਂ ਤੇ ਫ਼ਲ, ਦੁੱਧ ਦੀ ਸਪਲਾਈ ਅਤੇ ਐਮਰਜੈਂਸੀ ਹਾਲਤ ਚ,ਟੈਸਟ ਤੇ ਦਵਾਈਆਂ ਆਦਿ ਪਹੁੰਚਾਉਣ ਦੀ ਜਿੰਮੇਵਾਰੀ ਹੁਣ ਪ੍ਰਸ਼ਾਸਨ ਨੇ ਆਪਣੇ ਮੋਢਿਆਂ ਤੇ ਲੈ ਲਈ ਹੈ।

    ਹਰ ਘਰ ਦੇ ਮੈਂਬਰ ਦਾ ਹੋਵੇਗਾ ਮੈਡੀਕਲ ਚੈਕਅੱਪ :

    ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਇਹ ਹੁਕਮ ਜ਼ਾਰੀ ਕਰਦੇ ਹੋਏ ਕਿਹਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਡੋਰ ਟੂ ਡੋਰ ਜਾ ਕੇ ਹਰ ਘਰ ਦੇ ਮੈਂਬਰ ਦਾ ਮੈਡੀਕਲ ਚੈਕਅੱਪ ਕਰਨਗੀਆਂ ਅਤੇ ਚੈਕ ਕੀਤੇ ਵਿਅਕਤੀਆਂ ਦੀ ਰਿਕਾਰਡ ਸੂਚੀ ਉਨਾਂ ਦੇ ਦਫ਼ਤਰ ਨੂੰ ਭੇਜ਼ਣਗੀਆਂ। ਇਲਾਕੇ ‘ਚ ਮੈਡੀਕਲ ਐਮਰਜੈਂਸੀ ਲਈ, ਇੱਕ ਐਂਬੂਲੈਂਸ 24 ਘੰਟੇ ਹਾਜ਼ਿਰ ਰੱਖੀ ਜਾਵੇਗੀ। ਇਸ ਪੂਰੇ ਇਲਾਕੇ ਦੀ ਕਮਾਨ ਐੱਸ.ਡੀ.ਐੱਮ. ਬਰਨਾਲਾ ਅਨਮੋਲ ਸਿੰਘ ਧਾਲੀਵਾਲ ਨੂੰ ਸੰਭਾਲੀ ਗਈ ਹੈ। ਜਦੋਂ ਕਿ ਅਮਨ ਕਾਨੂੰਨ ਦੀ ਹਾਲਤ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਐੱਸ.ਪੀ. ਐਂਟੀਨਾਰਕੋਟਿਕ ਰੁਪਿੰਦਰ ਭਾਰਦਵਾਜ ਦੀ ਹੋਵੇਗੀ, ਜਿੰਨ੍ਹਾਂ ਦਾ ਸਾਥ ਡੀ.ਐੱਸ.ਪੀ. ਮਹਿਲ ਕਲਾਂ ਪਰਮਿੰਦਰ ਸਿੰਘ ਦੇਣਗੇ।

    ਕਿਹੜੇ ਅਧਿਕਾਰੀ ਨੂੰ ਦਿੱਤੀ ਕੀ ਜਿੰਮੇਵਾਰੀ….

    ਡਿਊਟੀ ਮੈਜਿਸਟ੍ਰੇਟ- ਨਵਜੋਤ ਤਿਵਾੜੀ, ਨਾਇਬ ਤਹਿਸੀਲਦਾਰ, ਮਹਿਲ ਕਲਾਂ।
    ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਬਰਨਾਲਾ- ਅਤਿੰਦਰ ਕੌਰ

    ਕੰਮ…..

    ਇਹ ਲੋਕਾਂ ਲਈ ਖਾਣ ਪੀਣ ਦੀਆਂ ਜ਼ਰੂਰੀ ਚੀਜ਼ਾਂ ਅਤੇ ਗੈਸ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਉਣਗੇ ਅਤੇ ਗੈਸ ਸਿਲੰਡਰ ਸਪਲਾਈ ਕਰਨ ਵਲਿਆਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਪਾਸ ਜਾਰੀ ਕਰਨਗੇ।

    ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ- ਡਾ. ਚਰਨਜੀਤ ਸਿੰਘ

    ਕੰਮ….ਦੁੱਧ ਦੀ ਸਪਲਾਈ ਯਕੀਨੀ ਬਣਾਉਣਗੇ ਅਤੇ ਦੁੱਧ ਸਪਲਾਈ ਕਰਨ ਵਲਿਆਂ ਦੀ ਸੂਚੀ ਤਿਆਰ ਕਰਕੇ ਡੀਐੱਮ ਦਫ਼ਤਰ ਨੂੰ ਮੁਹੱਈਆ ਕਰਵਾਉਣਗੇ।

    ਬੀ.ਡੀ.ਪੀ.ਓ. ਮਹਿਲ ਕਲਾਂ – ਭੂਸ਼ਣ ਕੁਮਾਰ

    ਕੰਮ…ਕੰਨਟੇਂਨਮੈਂਟ ਜ਼ੋਨ ਦੀ ਅਤੇ ਇਸ ਖੇਤਰ ਦੇ ਆਵਾਜਾਈ ਦੇ ਵ੍ਰਹੀਕਲਾਂ, ਦੀ 100 ਪ੍ਰਤੀਸ਼ਤ ਸਾਈਨੀਟਾਈਜੇਸ਼ਨ ਯਕੀਨੀ ਬਣਾਉਣਗੇ। ਆਉਣ-ਜਾਣ ਵਾਲੇ ਵਿਅਕਤੀਆਂ ਦਾ ਰਿਕਾਰਡ ਵੀ ਰੱਖਣਗੇ ।

    ਪੰਚਾਇਤ ਸਕੱਤਰ ਮਹਿਲ ਕਲਾਂ- ਗੁਰਦੀਪ ਸਿੰਘ

    ਕੰਮ…ਕੰਨਟੇਂਨਮੈਂਟ ਜ਼ੋਨ ਯਾਨੀ ਸੀਲ ਕੀਤੇ ਇਸ ਖੇਤਰ ਦੀ ਸਾਫ਼-ਸਫ਼ਾਈ ਕਰਵਾਉਣਗੇ ਅਤੇ ਇਸ ਸੰਬੰਧੀ ਰਿਕਾਰਡ ਵੀ ਰੱਖਣਗੇ।

    ਡੀ.ਡੀ.ਪੀ.ਓ.- ਸੰਜੀਵ ਕੁਮਾਰ

    ਕੰਮ….ਇਸ ਖੇਤਰ ਚ, ਰਹਿਣ ਵਾਲੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਗੇ ਅਤੇ ਇਸ ਸੰਬੰਧੀ ਰਿਕਾਰਡ ਵੀ ਰੱਖਣਗੇ। ਇਨ੍ਹਾਂ ਦਾ ਸਹਿਯੋਗ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਦੇ ਸਕੱਤਰ, ਸਰਵਨ ਸਿੰਘ ਕਰਨਗੇ।

    ਡੀ.ਸੀ. ਦਫ਼ਤਰ ਬਰਨਾਲਾ ਦੇ ਸੁਪਰਡੈਂਟ ਮਾਲ ਵਿਭਾਗ- ਬਲਦੇਵ ਰਾਜ

    ਕੰਮ….ਖੇਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਫੇਸ ਮਾਸਕ ਅਤੇ ਸਾਈਨੇਟਾਈਜ਼ਰ ਤੇ ਗਲਬਜ ਮੁਹੱਈਆ ਕਰਵਾਉਣਗੇ, ਇਸ ਦਾ ਰਿਕਾਰਡ ਰੱਖਣਗੇ। ਇਨ੍ਹਾਂ ਦਾ ਸਹਿਯੋਗ ਜ਼ਿਲ੍ਹਾ ਨਾਜ਼ਰ, ਸਹਾਇਕ ਲਲਿਤ ਕੁਮਾਰ ਕੁਮਾਰ ਕਰਨਗੇ।

    ਐੱਸ.ਐੱਮ.ਓ. ਮਹਿਲ ਕਲਾਂ- ਡਾ. ਹਰਜਿੰਦਰ ਸਿੰਘ

    ਕੰਮ….ਹਰ ਘਰ ਦੇ ਮੈਂਬਰ ਦਾ ਮੈਡੀਕਲ ਚੈਕਅੱਪ ਕਰਵਾਉਣਗੇ,ਚੈਕ ਕੀਤੇ ਵਿਅਕਤੀਆਂ ਦਾ ਰਿਕਾਰਡ ਰੱਖਣਗੇ, ਇਲਾਕੇ ਚ, ਮੈਡੀਕਲ ਐਮਰਜੈਂਸੀ ਲਈ, ਇੱਕ ਐਂਬੂਲੈਂਸ 24 ਘੰਟੇ ਹਾਜ਼ਿਰ ਰੱਖਣਾ ਯਕੀਨੀ ਬਣਾਉਣਗੇ, ਇਸ ਖੇਤਰ ਚ, ਰਹਿਣ ਵਾਲੇ ਲੋਕਾਂ ਪਾਸੋਂ ਕੋਈ ਵੀ ਐਮਰਜੈਂਸੀ ਸੰਦੇਸ਼ ਪ੍ਰਾਪਤ ਹੋਣ ਤੇ ਰੈਪਿਡ ਰਿਸਪੌਂਸ ਟੀਮ ਨੂੰ ਤੁਰੰਤ ਜਾਣਕਾਰੀ ਦੇਣਗੇ।

    ਸਹਾਇਕ ਲੋਕ ਸੰਪਰਕ ਅਫ਼ਸਰ – ਜਗਵੀਰ ਕੌਰ

    ਕੰਮ….ਲੋਕਾਂ ਨੂੰ ਮੁਨਾਦੀ ਕਰਵਾ ਕੇ ਜਾਗਰੂਕ ਕਰਨਗੇ,ਇਲਾਕਾ ਵਾਸੀਆਂ ਦੀ ਸਹਾਇਤਾ ਲਈ, ਸੰਬੰਧਿਤ ਵਿਭਾਗਾਂ ਦੇ ਨੁਮਾਇੰਦਿਆਂ ਦੇ ਫ਼ੋਨ ਨੰਬਰ-ਫਲੈਕਸ ਬੋਰਡ ਬਣਾ ਕੇ ਵੱਖ-ਵੱਖ ਥਾਵਾਂ ਤੇ ਲਗਵਾਉਣਗੇ।

    LEAVE A REPLY

    Please enter your comment!
    Please enter your name here