ਬਗਾਵਤੀ ਸੁਰਾਂ ਤੋਂ ਬਾਅਦ ਸਰਗਰਮ ਹੋਏ ਕੈਪਟਨ, ਪੰਜਾਬ ਦੇ ਯੂਥ ਨਾਲ ਹੋਣਗੇ ਰੁਬਰੂ

    0
    156

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿਨੋਂ ਦਿਨ ਬਗਾਵਤੀ ਸੁਰਾਂ ਨਾਲ ਘਿਰਦੇ ਜਾ ਰਹੇ ਹਨ। ਚਾਹੇ ਦਿਨੋਂ ਦਿਨ ਵਧ ਰਹੀ ਮਹਿੰਗਾਈ ਹੋਵੇ, ਕੋਰੋਨਾ ਕਾਰਨ ਗੰਭੀਰ ਹੋਏ ਹਾਲਾਤ ਹੋਣ, ਵੈਕਸੀਨੇਸ਼ਨ ਦੀ ਕਮੀ ਹੋਵੇ। ਸੂਬੇ ਦਾ ਕੈਪਟਨ ਦਿਨੋਂ ਦਿਨ ਆਪਣੇ ਵਿਰੁੱਧ ਉੱਠ ਰਹੀਆਂ ਆਵਾਜ਼ਾਂ ਦੇ ਘੇਰੇ ਵਿੱਚ ਆਉਂਦਾ ਜਾ ਰਿਹਾ ਹੈ।

    ਆਪਣੇ ਵਿਰੁੱਧ ਉੱਠ ਰਹੀਆਂ ਇਨ੍ਹਾਂ ਆਵਾਜ਼ਾਂ ਨੂੰ ਰੋਕਣ ਲਈ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 27 ਮਈ ਨੂੰ ਸੂਬਾ ਭਰ ਦੇ ਯੂਥ ਨਾਲ ਵੀਡੀਓ ਕਾਨਫਰੰਸ ਰਾਹੀਂ ਰੁਬਰੂ ਹੋਣਗੇ। ਇਸ ਪ੍ਰੋਗਰਾਮ ਵਿੱਚ ਸਮੂਹ ਕਾਂਗਰਸੀ ਵਿਧਾਇਕ ਆਪੋ ਆਪਣੇ ਹਲਕਿਆਂ ਤੋਂ ਸ਼ਮੂਲੀਅਤ ਕਰਨਗੇ।ਮੁੱਖ ਮੰਤਰੀ ਦੇ ਇਸ ਸੱਦੇ ਉੱਤੇ ਪੰਜਾਬ ਭਰ ਵਿਚੋਂ ਐੱਸ.ਡੀ.ਐੱਮਜ਼. ਦਫ਼ਤਰਾਂ ਤੋਂ ਮੁੱਖ ਮੰਤਰੀ ਨਾਲ ਯੂਥ ਜੁੜੇਗਾ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਨੌਜਵਾਨਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ ਜਾਵੇਗੀ। ਇਸ ਮੌਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨਾਲ ਵੀ ਕੀਤਾ ਸਿੱਧਾ ਸੰਪਰਕ ਜਾਵੇਗਾ।

    ਦੱਸਣਯੋਗ ਹੈ ਕਿ ਕੁੱਝ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ ਪਿਛਲੇ ਦਿਨਾਂ ਤੋਂ ਮੁੱਖ ਮੰਤਰੀ ਉਪਰ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ। ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਵੀ ਲਗਾਤਾਰ ਪੰਜਾਬ ਮੁੱਖ ਮੰਤਰੀ ਨੂੰ ਘੇਰਦੇ ਆ ਰਹੇ ਹਨ।

    LEAVE A REPLY

    Please enter your comment!
    Please enter your name here