ਫਰਿਜਨੋ ਦੇ ਟਰੱਕ ਡਰਾਈਵਰ ਦੀ ਭੇਦਭਰੀ ਹਾਲਤ ਵਿੱਚ ਮੌਤ

    0
    138

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਫਰਿਜਨੋ (ਕੈਲੀਫੋਰਨੀਆਂ) : ਆਏ ਦਿਨ ਅਮਰੀਕਾ ਵਿੱਚੋਂ ਪੰਜਾਬੀ ਭਾਈਚਾਰੇ ਲਈ ਮੰਦਭਾਗੀਆ ਖ਼ਬਰਾਂ ਆ ਰਹੀਆ ਹਨ। ਹਾਲੇ ਟਰੱਕ ਡਰਾਈਵਰ ਪਰਮਜੀਤ ਦੀ ਐਕਸੀਡੈਂਟ ਵਿੱਚ ਹੋਈ ਮੌਤ ਦੀ ਸਿਆਹੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦਭਰੀ ਹਾਲਤ ਹਾਲਤ ਵਿੱਚ ਹੋਈ ਮੌਤ ਨੇ ਫਰਿਜਨੋ ਦੇ ਪੰਜਾਬੀ ਭਾਈਚਾਰੇ ਅੰਦਰ ਸਨਸਨੀ ਫੈਲਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਸਵ. ਬਚਿੱਤਰ ਸਿੰਘ ਉਮਰ 23 ਸਾਲ ਤਿੰਨ ਕੁ ਸਾਲ ਪਹਿਲਾ ਅਮਰੀਕਾ ਆਇਆ ਸੀ ‘ਤੇ ਬਹੁਤ ਸਾਊ ਸੁਭਾ ਦਾ ਗੱਭਰੂ ਸੀ ਅਤੇ ਫਰਿਜਨੋ ਵਿਖੇ ਰਹਿ ਕੇ ਆਪਣੇ ਸੁਪਨੇ ਸਾਕਾਰ ਕਰਨ ਲਈ ਟਰੱਕ ਚਲਾ ਰਿਹਾ ਸੀ।

    ਕੁੱਝ ਦਿਨ ਪਹਿਲਾ ਇਹ ਟਰੱਕ ਲੈ ਕੇ ਲਾਸ ਏਜਲਸ ਤੋਂ ਫਰਿਜਨੋ ਸਵੇਰੇ ਪੰਜ ਕੁ ਵਜੇ ਟਰੱਕ ਯਾਰਡ ਵਿੱਚ ਪਹੁੰਚਿਆ। ਜਦੋਂ ਸ਼ਾਮ ਤੱਕ ਘਰ ਨਹੀਂ ਪਹੁੰਚਿਆ ਤਾਂ ਇਸ ਦੇ ਯਾਰਾਂ ਮਿੱਤਰਾ ਨੇ ਫ਼ੋਨ ਐਪ ਦੇ ਜ਼ਰੀਏ ਇਸ ਦੀ ਲੋਕੇਸ਼ਨ ਟ੍ਰੈਕ ਕਰਕੇ ਟਰੱਕ ਯਾਰਡ ਵਿੱਚ ਪਹੁੰਚਕੇ ਟਰੱਕ ਦਾ ਸਾਈਡ ਵਾਲਾ ਸ਼ੀਸ਼ਾ ਭੰਨ ਕੇ ਟਰੱਕ ਵਿੱਚ ਪਰਨੇ ਨਾਲ ਲਮਕਦੀ ਸਵ. ਬਚਿੱਤਰ ਸਿੰਘ ਦੀ ਲਾਸ਼ ਬਰਾਮਦ ਕੀਤੀ। ਉਪਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈਕੇ ਤਹਿਕੀਕਾਤ ਅਰੰਭ ਦਿੱਤੀ ਹੈ। ਪੁਲਿਸ ਲਾਸ਼ ਦਾ ਮੁਲਾਹਜਾ ਕਰਵਾ ਕੇ ਮੌਤ ਸੰਬੰਧੀ ਜਾਣਕਾਰੀ ਪਬਲਿਕ ਕਰੇਗੀ। ਸਵ. ਬਚਿੱਤਰ ਸਿੰਘ ਦਾ ਪਿਛਲਾ ਪਿੰਡ ਖੋਜੇਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਪੈਦਾ ਹੈ। ਟਰੱਕ ਯਾਰਡ ਮਾਲਕ ਨੇ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਮੌਤ ਸੰਬੰਧੀ ਬਹੁਤ ਤਰ੍ਹਾਂ ਦੀਆਂ ਅਫ਼ਵਾਹਾਂ ਸ਼ੋਸ਼ਲ ਮੀਡੀਏ ਤੇ ਸਰਗਰਮ ਨੇ, ਉਹਨਾਂ ਨੇ ਕਿਹਾ ਕਿ ਸਵ. ਬਚਿੱਤਰ ਸਿੰਘ ਦੀ ਇਸ ਤਰ੍ਹਾਂ ਹੋਈ ਮੌਤ ਬਹੁਤ ਦੁਖਦਾਇਕ ਹੈ। ਸਾਨੂੰ ਆਪਣੇ ਡਸੀਜਨ ਦੇਣ ਤੋਂ ਪਹਿਲਾਂ ਪੁਲਿਸ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ। ਸਵ. ਬਚਿੱਤਰ ਸਿੰਘ ਦੀ ਮੌਤ ਦੇ ਜੋ ਵੀ ਕਾਰਨ ਹੋਣਗੇ ਪੁਲਿਸ ਦੁੱਧੋਂ ਪਾਣੀ ਛਾਣ ਦੇਵੇਗੀ। ਉਹਨਾਂ ਨੇ ਕਿਹਾ ਕਿ ਇਹ ਅਮਰੀਕਾ ਦੀ ਪੁਲਿਸ ਦੀ ਜਾਂਚ ਹੈ, ਜਿਸ ‘ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਬਹੁਤ ਜਲਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਡੇ ਸਾਹਮਣੇ ਹੋਵੇਗਾ।

    LEAVE A REPLY

    Please enter your comment!
    Please enter your name here