‘ਮੈਂ ਨਾਗਰਿਕਤਾ ਸੋਧ ਐਕਟ ਦਾ ਸਮਰਥਕ ਹਾਂ’: ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਬਾ ਸਰਮਾ

    0
    146

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਨਾਗਰਿਕਤਾ ਸੋਧ ਐਕਟ ਦੇ ਸਮਰਥਕ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅਸਾਮੀ ਸਭਿਆਚਾਰ ਦੀ ਰੱਖਿਆ ਕਰਨ ਅਤੇ ਸਤਾਏ ਲੋਕਾਂ ਦੀ ਜਰੂਰਤਾਂ ਨੂੰ ਪੂਰਾ ਕਰਨਾ ਸਾਡਾ ਇਤਿਹਾਸਕ ਫਰਜ਼ ਹੈ ਤੇ ਇੰਨਾਂ ਵਿਚਕਾਰ ਸਹੀ ਸੰਤੁਲਨ ਨੂੰ ਕਾਇਮ ਰੱਖਣਾ ਪਏਗਾ।

    ਇਕ ਜਨਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੈਂ ਸੀਏਏ ਦਾ ਸਮਰਥਕ ਹਾਂ। ਇਹ ਮੇਰੇ ਪੱਖ ਤੋਂ ਇਕ ਸਪੱਸ਼ਟ ਵਿਚਾਰ ਪ੍ਰਕਿਰਿਆ ਹੈ। ਪਰ ਹਾਂ ਸਾਨੂੰ ਅਸਾਮੀਆ ਲੋਕਾਂ ਦੁਆਰਾ ਦਰਪੇਸ਼ ਪਛਾਣੇ ਮਸਲਿਆਂ ਨੂੰ ਹੱਲ ਕਰਨਾ ਹੈ।”ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਸਾਮੀ ਸਭਿਆਚਾਰ ਦੀ ਰੱਖਿਆ ਕਰਨ ਅਤੇ ਇਤਿਹਾਸਕ ਫਰਜ਼ ਨੂੰ ਨਿਭਾਉਣ ਵਿਚਾਲੇ ਇਕ ਸਹੀ ਸੰਤੁਲਨ ਦੀ ਲੋੜ ਹੈ।

    ਟਵਿੱਟਰ ‘ਤੇ ਟਵੀਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਰਵ ਭਵੰਤੂ ਸੁਖੀਨਾ”… ਸਤਾਏ ਗਏ ਲੋਕਾਂ ਪ੍ਰਤੀ ਸਾਡਾ ਇਤਿਹਾਸਕ ਫਰਜ਼ ਬਣਦਾ ਹੈ। ਮੈਂ ਸੀਏਏ ਦਾ ਸਮਰਥਕ ਹਾਂ. ਇਸ ਦੇ ਨਾਲ ਹੀ ਸਾਨੂੰ ਅਸਾਮੀ ਸਭਿਆਚਾਰ ਦੀ ਰੱਖਿਆ ਕਰਨ ਅਤੇ ਆਪਣਾ ਇਤਿਹਾਸਕ ਫਰਜ਼ ਨਿਭਾਉਣ ਦੇ ਵਿਚਕਾਰ ਸਹੀ ਸੰਤੁਲਨ ਬਣਾਉਣਾ ਪਏਗਾ।”

    LEAVE A REPLY

    Please enter your comment!
    Please enter your name here