ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਵਿਸਾਖੀ ਮੌਕੇ ਵੱਡੇ ਇਕੱਠ ਨਾ ਕਰਨ ਦਾ ਫੈਸਲਾ !

    0
    143

    ਤਲਵੰਡੀ ਸਾਬੋਂ, ਜਨਗਾਥਾ ਟਾਇਮਜ਼ : (ਸਿਮਰਨ)

    ਤਲਵੰਡੀ ਸਾਬੋਂ : 13 ਅਪ੍ਰੈਲ ਨੂੰ ਖ਼ਾਲਸੇ ਦਾ ਜਨਮ ਦਿਹਾੜਾ ਹੈ, ਪੰਜਾਬ ਦੇ ਸਭ ਤੋਂ ਵੱਡੇ ਤਿਉਹਾਰ ਵਿੱਚੋਂ ਇੱਕ ਵਿਸਾਖੀ ਮੌਕੇ ਲੱਖਾਂ ਦੀ ਗਿਣਤੀ ਵਿੱਚ ਦਮਦਮਾ ਸਾਹਿਬ ਦੀ ਧਰਤੀ ਦੇ ਸੰਗਤਾਂ ਦਾ ਇਕੱਠ ਹੰਦਾ ਹੈ। ਇਨ੍ਹਾਂ ਹੀ ਨਹੀਂ ਦੇਸ਼ -ਵਿਦੇਸ਼ ਦੇ ਗੁਰੂ ਘਰਾਂ ਵਿੱਚ ਵੀ ਸੰਗਤਾਂ ਵਧ ਚੜ ਕੇ ਖ਼ਾਲਸੇ ਦੇ ਇਸ ਜਨਮ ਦਿਹਾੜੇ ਨੂੰ ਮਨਾਉਣ ਦੇ ਲਈ ਪਹੁੰਚਦੀਆਂ ਹਨ।

    ਇਸ ਦੌਰਾਨ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਵਿੱਚ ਵਿਸਾਖੀ ਮੌਕੇ ਗੁਰਦਵਾਰਾ ਸਾਹਿਬਾ ਵਿੱਚ ਸੰਗਤਾਂ ਦਾ ਕੋਈ ਵੱਡਾ ਇਕੱਠ ਨਾ ਕਰਨ ਦਾ ਫੈਸਲਾ ਲਿਆ ਹੈ।

    ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਨੇ ਸੰਗਤਾਂ ਨੂੰ ਵਿਸਾਖੀਮੌਕੇ ਘਰਾਂ ਵਿੱਚ ਸਹਿਜ ਪਾਠ ਕਰਨ ਦੇ ਨਿਰਦੇਸ਼ ਦਿੰਦਿਆ ਨਾਲ ਹੀ ਅਫਗਾਨਿਸਤਾਨ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦੀ ਨਿੰਦਾ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਭਾਈ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕੀਤਾ ਗਿਆ ਹੈ।

    ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਪੂਰੇ ਦੇਸ਼ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ,ਪੰਜਾਬ ਵਿੱਚ ਤਾਂ ਕਰਫ਼ਿਊ ਲੱਗੇ ਹੋਣ ਦੀ ਵਜ੍ਹਾਂ ਕਰਕੇ ਕਿਸੇ ਦੇ ਵੀ ਘਰੋਂ ਬਾਹਰ ਨਿਕਲਣ ‘ਤੇ ਮਨਾਈ ਲੱਗੀ ਹੋਈ ਹੈ। ਇਸ ਵਾਰ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਸੰਗਤ ਦੇ ਇਕੱਤਰ ਹੋਣ ਤੋਂ ਬਚਿਆ ਜਾਣਾ ਚਾਹੀਦਾ ਹੈ।ਜਿਸ ਕਰਕੇ ਇਹ ਫ਼ੈਸਲਾ ਲਿਆ ਹੈ।

    LEAVE A REPLY

    Please enter your comment!
    Please enter your name here