ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ

    0
    136

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਮਹਾਂਮਾਰੀ ਕਾਰਨ ਕਰੀਬ 10 ਮਹੀਨੇ ਬੰਦ ਰਹਿਣ ਮਗਰੋਂ ਹੁਣ ਪੰਜਾਬ ਦੇ ਸਕੂਲ ਖੁੱਲ੍ਹਣ ਜਾ ਰਹੇ ਹਨ। ਸਰਕਾਰ ਨੇ 7 ਜਨਵਰੀ ਤੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ ਅੱਜ ਪੰਜਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲਾਂ ‘ਚ ਬੁਲਾ ਲਿਆ ਗਿਆ ਹੈ। ਬੇਸ਼ੱਕ ਸਕੂਲ ਖੋਲ੍ਹਣ ਦਾ ਫ਼ੈਸਲਾ ਸਰਕਾਰ ਨੇ ਲੈ ਲਿਆ ਹੈ ਪਰ ਇਸ ਦੌਰਾਨ ਕਈ ਗੱਲਾਂ ਦੀ ਪਾਲਣਾ ਜ਼ਰੂਰੀ ਹੈ।

    ਅਧਿਆਪਕਾਂ ਲਈ ਜ਼ਰੂਰੀ ਨਿਯਮ :

    ਅਧਿਆਪਕਾਂ ਲਈ ਕੋਵਾ ਐਪ ਡਾਊਨਲੋਡ ਕਰਨੀ ਲਾਜ਼ਮੀ

    ਬੱਚਿਆਂ ਨੂੰ ਸਕੂਲ ਆਉਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ, ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ।

    ਮਾਪਿਆਂ ਦੀ ਲਿਖਤੀ ਸਹਿਮਤੀ ਤੋਂ ਬਾਅਦ ਹੀ ਵਿਦਿਆਰਥੀ ਸਕੂਲ ਆ ਸਕਣਗੇ।

    ਸਕੂਲ ਸਵੇਰ 10 ਤੋਂ ਤਿੰਨ ਵਜੇ ਤਕ ਪੰਜ ਘੰਟੇ ਚੱਲਣਗੇ।

    ਇਕ ਬੈਂਚ ਤੇ ਇੱਕ ਬੱਚਾ ਯਾਨੀ ਸਰੀਰਕ ਦੂਰੀ ਜ਼ਰੂਰੀ ਹੈ। ਦੋ ਬੱਚਿਆਂ ਦੇ ਵਿਚ 6 ਫੁੱਟ ਦੀ ਦੂਰੀ ਜ਼ਰੂਰੀ।

    ਬਿਨਾਂ ਥਰਮਲ ਸਕ੍ਰੀਨਿੰਗ ਐਂਟਰੀ ਨਹੀਂ।

    ਸਕੂਲ ਨੂੰ ਰੋਜ਼ਾਨਾ ਸੈਨੇਟਾਇਜ਼ ਕਰਨਾ ਹੋਵੇਗਾ।

    ਕੰਟੇਨਮੈਂਟ ਤੇ ਮਾਇਕ੍ਰੋ ਕੰਟੇਨਮੈਂਟ ਜ਼ੋਨ ਦੇ ਵਿਦਿਆਰਥੀ ਸਕੂਲ ਨਹੀਂ ਆ ਸਕਣਗੇ।

    ਕਿਸੇ ਬੱਚੇ ‘ਚ ਲੱਛਣ ਦਿਖਾਈ ਦਿੱਤੇ ਤਾਂ ਸਕੂਲ ਅਥਾਰਿਟੀ ਨੂੰ ਸਿਹਤ ਵਿਭਾਗ ਨੂੰ ਸੂਚਨਾ ਦੇਣੀ ਪਵੇਗੀ।

    ਬੱਚਿਆਂ ਲਈ ਧਿਆਨ ਰੱਖਣ ਯੋਗ ਗੱਲਾਂ:

    ਬਿਨਾਂ ਮਾਸਕ ਦੇ ਕਿਸੇ ਵੀ ਬੱਚੇ ਨੂੰ ਸਕੂਲ ‘ਚ ਦਾਖ਼ਲਾ ਹੀਂ ਮਿਲੇਗਾ। ਮਾਸਕ ਪੂਰਾ ਦਿਨ ਪਹਿਣਨਾ ਲਾਜ਼ਮੀ ਹੋਵੇਗਾ।

    ਹਰ ਬੱਚਾ ਆਪਣੇ ਨਾਲ ਸੈਨੇਟਾਇਜ਼ਰ ਲੈ ਕੇ ਆਵੇਗਾ।

    ਪਾਣੀ ਦੀ ਬੋਤਲ ਘਰੋਂ ਲੈ ਕੇ ਆਉਣੀ ਲਾਜ਼ਮੀ ਹੋਵੇਗੀ। ਸਕੂਲ ਦੇ ਗਿਲਾਸ ਪਾਣੀ ਲਈ ਇਸਤੇਮਾਲ ਨਹੀਂ ਕੀਤੇ ਜਾਣਗੇ।

    ਕੋਈ ਵੀ ਬੱਚਾ ਆਪਣੇ ਸਾਥੀਆਂ ਤੋਂ ਕੁੱਝ ਨਹੀਂ ਮੰਗੇਗਾ ਤੇ ਨਾ ਹੀ ਕਿਸੇ ਨੂੰ ਆਪਣੀ ਚੀਜ਼ ਦੇਵੇਗਾ।

    ਸਕੂਲ ਆਉਂਦੇ ਸਮੇਂ, ਘਰ ਜਾਂਦਿਆਂ ਤੇ ਸਕੂਲ ‘ਚ ਹਰ ਬੱਚਾ ਸਰੀਰਕ ਦੂਰੀ ਬਣਾਈ ਰੱਖੇ।

    ਜਨਤਕ ਸੁਵਧਾਵਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ।

    ਵਿਦਿਆਰਥੀ ਇਕ ਦੂਜੇ ਨਾਲ ਖਾਣਾ ਸ਼ੇਅਰ ਨਹੀਂ ਕਰਨਗੇ।

    ਬੇਸ਼ੱਕ ਸਰਕਾਰ ਨੇ ਸਕੂਲ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਹੈ। ਪਰ ਇਸੇ ਵੇਲੇ ਭਾਰਤ ਸਮੇਤ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਮਗਰੋਂ ਮਾਪੇ ਫ਼ਿਕਰਮੰਦ ਹਨ। ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਚਿੰਤਾ ‘ਚ ਹਨ ਕਿ ਕਿਤੇ ਬੱਚੇ ਲਾਗ ਦਾ ਸ਼ਿਕਾਰ ਨਾ ਹੋ ਜਾਣ।

    LEAVE A REPLY

    Please enter your comment!
    Please enter your name here