ਅਮਰੀਕਾ ‘ਚ ਹੋਈ ਹਿੰਸਾ ਤੋਂ ਮੋਦੀ ਫ਼ਿਕਰਮੰਦ

    0
    149

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ 2020 ਦੇ ਨਤੀਜਿਆਂ ‘ਤੇ ਜਾਰੀ ਸਿਆਸੀ ਖਿੱਚੋਤਾਣ ਨੇ ਹਿੰਸਕ ਰੂਪ ਧਾਰ ਲਿਆ ਹੈ। ਬੀਤੀ ਰਾਤ ਅਮਰੀਕੀ ਸੰਸਦ ‘ਚ ਜੰਮ ਕੇ ਹੰਗਾਮਾ ਤੇ ਹਿੰਸਾ ਹੋਈ। ਉੱਥੇ ਹੀ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਅਖਵਾਉਣ ਵਾਲੇ ਦੇਸ਼ ਅਮਰੀਕਾ ‘ਚ ਹੋਈ ਇਸ ਘਟਨਾ ਦੀ ਪੂਰੀ ਦੁਨੀਆਂ ‘ਚ ਨਿੰਦਾ ਹੋ ਰਹੀ ਹੈ।

    ਵਾਸ਼ਿੰਗਟਨ ਡੀਸੀ ‘ਚ ਹੋਈ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਲੋਕਤੰਤਰਿਕ ਪ੍ਰਕਿਰਿਆ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ।

    ਪੀਐੱਮ ਮੋਦੀ ਨੇ ਕੀਤਾ ਟਵੀਟ

    ਪੀਐੱਮ ਮੋਦੀ ਨੇ ਟਵਿਟਰ ‘ਤੇ ਲਿਖਿਆ ਕਿ ਵਾਸ਼ਿੰਗਟਨ ਡੀਸੀ ‘ਚ ਦੰਗਿਆਂ ਤੇ ਹਿੰਸਾਂ ਦੀਆਂ ਖ਼ਬਰਾਂ ਦੇਖ ਕੇ ਕਾਫੀ ਫ਼ਿਕਰਮੰਦ ਹਾਂ। ਸ਼ਾਂਤਮਈ ਤੇ ਨੇਮਬੱਧ ਤਰੀਕੇ ਨਾਲ ਸੱਤਾ ਤਬਦੀਲੀ ਹੋਣੀ ਚਾਹੀਦੀ ਹੈ। ਲੋਕਤੰਤਰਿਕ ਪ੍ਰਕਿਰਿਆ ਨੂੰ ਗੈਰਕਾਨੂੰਨੀ ਵਿਰੋਧ ਪ੍ਰਦਰਸ਼ਨਾਂ ਦੇ ਮਾਧਿਅਮ ਜ਼ਰੀਏ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾ ਸਕਦਾ।

     

     

    LEAVE A REPLY

    Please enter your comment!
    Please enter your name here