ਜਲੰਧਰ ਦੀ 15 ਸਾਲਾਂ ਧੀ ਦਾ ਲੁਟੇਰਿਆਂ ਨੂੰ ਮੂੰਹਤੋੜ ਜਵਾਬ !

    0
    122

    ਜਲੰਧਰ, ਜਨਗਾਥਾ ਟਾਇਮਜ਼: (ਰਵਿੰਦਰ)

    ਜਲੰਧਰ : ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ 15 ਸਾਲਾ ਕੁਸੁਮ ਦੁਆਰਾ ਦੋ ਮੋਟਰਸਾਈਕਲ ਸਵਾਰਾਂ ਵਲੋਂ ਉਸ ਦਾ ਮੋਬਾਇਲ ਫੋਲ ਖੋਹਣ ਸਮੇਂ ਦਿਖਾਈ ਗਈ ਬਹਾਦਰੀ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਬਹਾਦਰੀ ਐਵਾਰਡ ਨਾਲ ਸਨਮਾਨਿਤ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ, ਜਿਸ ਦੇ ਹੌਸਲੇ ਵਜੋਂ ਦੀਨ ਦਿਆਲ ਉਪਾਧਿਆਏ ਨਗਰ ਵਿਖੇ ਗੁੱਟ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਵਜੂਦ ਲੁੱਟ-ਖੋਹ ਕਰਨ ਵਾਲਿਆਂ ਵਿਚੋਂ ਇਕ ਨੂੰ ਕਾਬੂ ਕੀਤਾ ਜਾ ਸਕਿਆ।

    ਕਿਵੇਂ ਵਾਪਰੀ ਵਾਰਦਾਤ :

    ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਸ੍ਰੀ ਭੁੱਲਰ ਨੇ ਦੱਸਿਆ ਕਿ ਜਦੋਂ ਕੁਸੁਮ ਟਿਊਸ਼ਨ ਜਾ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਵਲੋਂ ਉਸ ਦਾ ਮੋਬਾਇਲ ਫ਼ੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ‘ਤੇ ਲੜਕੀ ਉਨ੍ਹਾਂ ਦੇ ਮਗਰ ਭੱਜੀ ਅਤੇ ਮੋਟਰ ਸਾਈਕਲ ‘ਤੇ ਸਵਾਰ ਦੋਸ਼ੀ ਅਵਿਨਾਸ਼ ਨੂੰ ਫੜ ਲਿਆ। ਉਨ੍ਹਾਂ ਨੇ ਦੱਸਿਆ ਕਿ ਅਵਿਨਾਸ਼ ਵਲੋਂ ਲੜਕੀ ਦੇ ਗੁੱਟ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਪਰ ਲੜਕੀ ਘਬਰਾਈ ਨਹੀਂ ਅਤੇ ਉਸ ਵਲੋਂ ਜ਼ੋਰ ਨਾਲ ਰੌਲਾ ਪਾਇਆ ਗਿਆ, ਜਿਸ ‘ਤੇ ਇਲਾਕਾ ਵਾਸੀਆਂ ਵਲੋਂ ਅਵਿਨਾਸ਼ ਨੂੰ ਕਾਬੂ ਕਰ ਲਿਆ ਗਿਆ।

    ਗ੍ਰਿਫ਼ਤਾਰ ਮੁਲਜ਼ਮ ਤੇ ਸੱਤ ਅਪਰਾਧਿਕ ਮਾਮਲੇ :

    ਭੁੱਲਰ ਨੇ ਦੱਸਿਆ ਕਿ ਕੁੱਝ ਲੋਕਾਂ ਵਲੋਂ ਉਨ੍ਹਾਂ ਨੂੰ ਸਿੱਧੇ ਫ਼ੋਨ ਕੀਤੇ ਗਏ ਜਿਸ ‘ਤੇ ਹੈਦੋ ਪੁਲਿਸ ਟੀਮਾਂ ਮੌਕੇ ‘ਤੇ ਭੇਜੀਆਂ ਗਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਅਵਿਨਾਸ਼ ਜੋ ਕਿ ਬਸਤੀ ਦਾਨਿਸ਼ਮੰਦਾਂ ਦੇ ਬੇਗ਼ਮਪੁਰਾ ਦਾ ਵਸਨੀਕ ਹੈ, ਕੋਵਿਡ-19 ਕਰਕੇ ਦਿੱਤੀ ਗਈ ਰਾਹਤ ਦੌਰਾਨ ਹਾਲ ਹੀ ਵਿਚ ਪੇਰੌਲ ‘ਤੇ ਬਾਹਰ ਆਇਆ ਸੀ ਅਤੇ ਉਹ ਸੱਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

    ਕੌਣ ਹੈ ਦੂਜਾ ਮੁਲਜ਼ਮ ?

    ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੂਜੇ ਦੋਸ਼ੀ ਦੀ ਪਹਿਚਾਨ ਵਿਨੋਦ ਕੁਮਾਰ ਵਾਸੀ ਰੇਲਵੇ ਕੁਆਰਟਰ ਵਜੋਂ ਹੋਈ ਹੈ ਅਤੇ ਪੁਲਿਸ ਟੀਮ ਵਲੋਂ ਜਲਦੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਭੁੱਲਰ ਨੇ ਦੱਸਿਆ ਕਿ ਅਵਿਨਾਸ਼ ਅਤੇ ਵਿਨੋਦ ਖ਼ਿਲਾਫ਼ ਧਾਰਾ 307 ਅਤੇ 379-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਵਿਨਾਸ਼ ਨੂੰ ਪੁਲਿਸ ਰਿਹਾਸਤ ਵਿੱਚ ਲਿਆ ਜਾਵੇਗਾ ਤਾਂ ਕਿ ਉਸ ਤੋਂ ਵਿਨੋਦ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ।

    ਲੜਕੀ ਹਸਪਤਾਲ ਦਾਖ਼ਲ

    ਭੁੱਲਰ ਨੇ ਦੱਸਿਆ ਕਿ ਲੜਕੀ ਨੂੰ ਤੁਰੰਤ ਪੁਲਿਸ ਦੀ ਇਕ ਟੀਮ ਵਲੋਂ ਜੋਸ਼ੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਦੇ ਗੁੱਟ ਦੀ ਛੋਟੀ ਸਰਜਰੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਲੜਕੀ ਦੀ ਸਿਹਤ ਹੁਣ ਠੀਕ ਹੈ।

    LEAVE A REPLY

    Please enter your comment!
    Please enter your name here