ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ ਦੇ ਮੁਲਾਜ਼ਮਾਂ ਵਲੋਂ ਅੱਜ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ

    0
    134

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫ਼ਤਰਾਂ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਅਤੇ ਸਿਵਲ ਸਕੱਤਰੇਤ ਪੰਜਾਬ ਦੇ ਮਨਿਸਟੀਰੀਅਲ ਕਰਮਚਾਰੀਆਂ ਨੇ ਅੱਜ ਦੂਸਰੇ ਦਿਨ ਆਪਣੇ ਦਫ਼ਤਰਾਂ ਦੇ ਬਾਹਰ ਰੋਸ ਰੈਲੀਆ ਕੀਤੀਆ। ਇਸ ਜ਼ਿਲ੍ਹੇ ਵਿੱਚ ਇਹ ਰੈਲੀ ਲੋਕ ਨਿਰਮਾਣ ਵਿਭਾਗ ਸਰਕਲ ਦਫ਼ਤਰ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਅਨੁਰੀਧ ਮੋਦਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਰੈਲੀ ਵਿੱਚ ਆਗੂਆਂ ਵਲੋਂ ਸਰਕਾਰ ਦੇ ਮੁਲਾਜ਼ਮ ਮਾਰੂ ਫ਼ੈਸਲਿਆਂ ਦੀ ਨਿਖੇਧੀ ਕੀਤੀ ਗਈ।

    ਰੈਲੀ ਵਿੱਚ ਸੰਬੋਧਿਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਵਿਕਰਮ ਆਦੀਆ ਪ੍ਰਧਾਨ ਡੀ.ਸੀ. ਦਫ਼ਤਰ, ਨਰਿੰਦਰ ਸਿੰਘ, ਰਮੇਸ਼ ਕੁਮਾਰ, ਹਰਸਿਮਰਨ ਸਿੰਘ ਪ੍ਰਧਾਨ ਐਕਸਈਜ ਵਿਭਾਗ, ਨਵਦੀਪ ਸਿੰਘ ਪ੍ਰਧਾਨ ਸਿਹਤ ਵਿਭਾਗ, ਸਤਵਿੰਦਰ ਸਿੰਘ ਪ੍ਰਧਾਨ ਸਿੱਖਿਆ ਵਿਭਾਗ, ਸ਼ਤੀਸ਼ ਕੁਮਾਰ ਸੁਪਰਡੈਟ ਸਿੱਖਿਆ ਵਿਭਾਗ, ਪਰਮਜੀਤ ਸਿੰਘ, ਗੋਪਾਲ ਦਾਸ, ਪੀ. ਡਬਲਯੂ. ਡੀ. ਫੀਲਡ ਵਰਕਸ਼ਾਪ ਯੂਨੀਅਨ, ਆਸ਼ਾ ਰਾਣੀ, ਪਰਮਜੀਤ ਕੌਰ, ਗੁਰਵਿੰਦਰ ਕੌਰ, ਰਮਨ ਬਾਲਾ, ਬਲਜੀਤ ਕੌਰ, ਇੰਦਰਜੀਤ ਕੌਰ, ਪ੍ਰੈਸ ਸਕੱਤਰ ਗੁਰਵਿੰਦਰ ਸ਼ਾਨੇ ਅਤੇ ਹੋਰ ਮਨਿਸਟੀਰੀਅਲ ਮੁਲਾਜਮਾਂ ਵਲੋਂ ਸਰਕਾਰ ਦੇ ਮੁਲਾਜ਼ਮ ਮਾਰੂ ਫ਼ੈਸਲਿਆਂ ਦੀ ਨਿਖੇਧੀ ਕੀਤੀ ਮੋਦਗਿੱਲ ਵਲੋਂ ਕਿਹਾ ਗਿਆ ਕਿ ਸਰਕਾਰ ਵਲੋਂ ਮੈਨੀਫੈਸਟੋ ਵਿੱਚ ਕੀਤੇ ਬਆਦੇ ਪੂਰੇ ਕਰਨਾ ਤਾਂ ਦੂਰ ਦੀ ਗੱਲ ਉਹਨਾਂ ਵਲੋਂ ਮੁਲਾਜ਼ਮਾਂ ਨੂੰ ਪੂਰੀ ਬਣਦੀ ਤਨਖ਼ਾਹ ਵੀ ਨਹੀ ਦਿੱਤੀ ਜਾ ਰਹੀ। ਡੀ.ਏ. ਦੀਆਂ ਕਿਸ਼ਤਾਂ ਪੈਡਿੰਗ ਚੱਲ ਰਹੀਆ ਹਨ, ਪੇ-ਕਮਿਸ਼ਨ ਦੀ ਰਿਪੋਟ ਲਟਕਾਈ ਜਾ ਰਹੀ ਹੈ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਢੁੱਕਵੀ ਕਾਰਵਾਈ ਨਹੀ ਕੀਤੀ ਜਾ ਰਹੀ। ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਕਾਰਵਾਈ ਬੜੀ ਧੀਮੀ ਗਤੀ ਨਾਲ ਚਲਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸੂਬਾ ਕਮੇਟੀ ਦੇ ਸਾਰੇ ਐਕਸ਼ਨ ਇਸ ਜ਼ਿਲ੍ਹੇ ਵਿੱਚ ਲਾਗੂ ਕੀਤੇ ਜਾਣਗੇ।

    ਧਾਮੀ ਵਲੋਂ ਕਿਹਾ ਗਿਆ ਕਿ 17 ਜੂਨ ਨੂੰ ਠੀਕ 12 ਵਜੇ ਮਿੰਨੀ ਸਕੱਤਰੇਤ ਦੇ ਬਾਹਰ ਰੈਲੀ ਕੀਤੀ ਜਾਵੇਗੀ ਇਸ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਾਮੇ ਸ਼ਾਮਿਲ ਹੋਣਗੇ।

     

    LEAVE A REPLY

    Please enter your comment!
    Please enter your name here