ਪੰਜਾਬ ਬੋਰਡ ਨੇ ਮੁੜ ਖੋਲ੍ਹਿਆ ਪੋਰਟਲ, ਰਜਿਸਟ੍ਰੇਸ਼ਨ ਲਈ ਤਾਰੀਖ਼ ਵਧਾਈ

    0
    134

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ )

    ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 11 ਤੋਂ 15 ਨਵੰਬਰ ਤੱਕ ਪੋਰਟਲ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਰਾਜ ਪੱਧਰੀ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ (NTSE, ਪੜਾਅ-1) ਲਈ ਰਜਿਸਟਰ ਕਰਨ ਦਾ ਮੌਕਾ ਮਿਲੇਗਾ। ਇਹ ਪ੍ਰੀਖਿਆ 13 ਦਸੰਬਰ ਨੂੰ ਹੋਵੇਗੀ। ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪੋਰਟਲ http://epunjabschool.gov.in ‘ਤੇ ਕੀਤਾ ਜਾ ਸਕਦਾ ਹੈ।

    ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਮੁਤਾਬਕ 10ਵੀਂ ਕਲਾਸ ਵਿੱਚ ਪੜ੍ਹਦੇ ਬੱਚੇ ਇਹ ਪ੍ਰੀਖਿਆ ਦੇ ਸਕਦੇ ਹਨ। ਇਮਤਿਹਾਨ ਲਈ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਾਤੀਆਂ ਤੇ ਵੱਖੋ-ਵੱਖਰੇ ਯੋਗਤਾ ਪ੍ਰਾਪਤ ਵਿਦਿਆਰਥੀਆਂ ਦੇ ਨੌਵੀਂ ਜਮਾਤ ਵਿੱਚ 55 ਪ੍ਰਤੀਸ਼ਤ ਅੰਕ ਤੇ ਹੋਰ ਸ਼੍ਰੇਣੀਆਂ ਲਈ 70 ਪ੍ਰਤੀਸ਼ਤ ਅੰਕ ਹੋਣੇ ਚਾਹੀਦੇ ਹਨ।

    ਐਨਸੀਈਆਰਟੀ ਨਵੀਂ ਦਿੱਲੀ ਵੱਲੋਂ ਲਏ ਜਾਣ ਵਾਲੇ ਸਟੇਜ-2 ਦੀ ਪ੍ਰੀਖਿਆ ਪਾਸ ਕਰਨ ਵਾਲੇ ਤਕਰੀਬਨ ਦੋ ਹਜ਼ਾਰ ਵਿਦਿਆਰਥੀਆਂ ਨੂੰ ਐਨਸੀਈਆਰਟੀ ਵੱਲੋਂ ਵਜ਼ੀਫ਼ਾ ਦਿੱਤਾ ਜਾਵੇਗਾ। ਇਹ ਸਕਾਲਰਸ਼ਿਪ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ 1250 ਰੁਪਏ ਪ੍ਰਤੀ ਮਹੀਨਾ, ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਲਈ 2000 ਰੁਪਏ ਪ੍ਰਤੀ ਮਹੀਨਾ ਤੇ ਯੂਜੀਸੀ (ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ) ਦੇ ਨਿਯਮਾਂ ਮੁਤਾਬਕ ਹੋਰ ਕਲਾਸਾਂ ਲਈ ਮਿਲੇਗੀ। ਇਸ ਸਕਾਲਰਸ਼ਿਪ ਲਈ ਰਿਜ਼ਰਵੇਸ਼ਨ ਕੇਂਦਰ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਮੁਤਾਬਕ ਹੋਵੇਗੀ।

    LEAVE A REPLY

    Please enter your comment!
    Please enter your name here