ਪੰਜਾਬੀ ਸ਼ਾਰਟਹੈਂਡ ਦੀ ਮੁਫ਼ਤ ਸਿਖਲਾਈ ਦੇ ਚਾਹਵਾਨ 30 ਸਤੰਬਰ ਤੱਕ ਭਰ ਸਕਦੇ ਨੇ ਫਾਰਮ

    0
    138

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਜ਼ਿਲ੍ਹਾ ਭਾਸ਼ਾ ਅਫ਼ਸਰ ਅਵਿਨਾਸ਼ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਪੰਜਾਬੀ ਸ਼ਾਰਟਹੈਂਡ ਜਨਰਲ ਸ਼੍ਰੇਣੀ ਅਤੇ ਤੇਜ਼ ਗਤੀ ਸ਼੍ਰੇਣੀ ਦੀ ਮੁਫ਼ਤ ਸਿਖਲਾਈ ਲਈ 2020-21 ਸ਼ੈਸਨ ਲਈ ਦਾਖ਼ਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀ ਮਿਤੀ 30 ਸਤੰਬਰ 2020 ਤੱਕ ਦਾਖ਼ਲਾ ਫਾਰਮ ਜੋ ਕਿ ਵਸਟਐਪ ਨੰ: 94631-19135 ਅਤੇ 97803-00172 ਤੋਂ ਮੰਗਵਾ ਕੇ ਭਰ ਸਕਦੇ ਹਨ। ਦਾਖ਼ਲਾ ਫਾਰਮ ਭਰਨ ਉਪਰੰਤ ਇਸ ਦਫ਼ਤਰ ਦੀ ਈਮੇਲ langdeptt.hoshiarpur@gmail.com ’ਤੇ ਅਪਲੋਡ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਸ਼੍ਰੇਣੀਆਂ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੈ ਅਤੇ ਤੇਜ਼ ਗਤੀ ਸ਼੍ਰੇਣੀ ਲਈ ਉਮੀਦਵਾਰ ਨੂੰ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਪੰਜਾਬੀ ਸ਼ਾਰਟਹੈਂਡ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ।

    ਉਨ੍ਹਾਂ ਨੇ ਦੱਸਿਆ ਕਿ ਇੰਟਰਵਿਊ ਦੀ ਮਿਤੀ ਅਤੇ ਤੇਜ਼ ਗਤੀ ਸ਼੍ਰੇਣੀ ਲਈ ਪੰਜਾਬੀ ਸ਼ਾਰਟਹੈਂਡ ਟੈਸਟ ਦੀ ਮਿਤੀ ਕੋਵਿਡ-19 ਨੂੰ ਧਿਆਨ ਵਿੱਚ ਰੱਖ ਕੇ ਬਾਅਦ ਵਿੱਚ ਦੱਸੀ ਜਾਵੇਗੀ। ਪੰਜਾਬੀ ਸ਼ਾਰਟਹੈਂਡ ਦੀ ਸਿਖਲਾਈ ਲਈ ਦਾਖ਼ਲਾ ਫਾਰਮ ਅਪਲੋਡ ਕਰਨ ਸੰਬੰਧੀ ਜੇਕਰ ਕੋਈ ਤਕਨੀਕੀ ਖ਼ਰਾਬੀ ਆਉਂਦੀ ਹੈ, ਤਾਂ ਉਮੀਦਵਾਰ ਦਾਖਲਾ ਫਾਰਮ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਕਮਰਾ ਨੰ: 308-309, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਦਸਤੀ ਜਮ੍ਹਾਂ ਕਰਵਾ ਸਕਦੇ ਹਨ।

     

     

    LEAVE A REPLY

    Please enter your comment!
    Please enter your name here