ਇਟਲੀ ਵਸਦੇ ਸਿੱਖ ਨੇ ਰਚਿਆ ਇਤਿਹਾਸ, ਨਗਰ ਨਿਗਮ ਚੋਣਾਂ ‘ਚ ਵੱਡੀ ਜਿੱਤ

    0
    134

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਮਿਲਾਨ : ਵਿਦੇਸ਼ਾਂ ‘ਚ ਆਪਣੀ ਕਾਬਲੀਅਤ ਲੋਹਾ ਮਨਵਾਉਣ ਵਾਲੇ ਭਾਰਤੀਆਂ, ਪੰਜਾਬੀਆਂ ਤੇ ਸਿੱਖਾਂ ‘ਚ ਇੱਕ ਨਾਂਅ ਹੋਰ ਜੁੜ ਗਿਆ ਹੈ। ਖ਼ਬਰ ਯੂਰਪੀਨ ਮੁਲਕ ਇਟਲੀ ਤੋਂ ਹੈ ਜਿੱਥੇ ਇੱਕ ਗੁਰਸਿੱਖ ਨੇ ਉੱਥੋਂ ਦੀ ਸਿਆਸਤ ‘ਚ ਆਪਣੀ ਥਾਂ ਬਣਾਈ ਹੈ।

    ਇਸ ਮਾਣਮੱਤੇ ਪੰਜਾਬੀ ਗੁਰਸਿੱਖ ਦਾ ਨਾਮ ਕਮਲਜੀਤ ਸਿੰਘ ਕਮਲ ਹੈ, ਜਿਸ ਨੇ ਇਟਲੀ ਦੇ ਜਿਲ੍ਹਾ ਵਿਸੈਂਜ਼ਾ ਦੇ ਕਸਬਾ ਲੋਨੀਗੋ ਦੀਆਂ ਨਗਰ ਨਿਗਮ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਰਚਿਆ ਹੈ। ਕਮਲਜੀਤ ਸਿੰਘ ਗਠਜੋੜ ਪਾਰਟੀਆਂ ਦੇ ਸਾਂਝੇ ਉਮੀਦਵਾਰ ਸਨ, ਜਿਨ੍ਹਾਂ ਦੀ ਇਸ ਇਤਿਹਾਸਿਕ ਜਿੱਤ ਨਾਲ ਇਟਲੀ ਵਸਦੇ ਭਾਰਤੀ, ਪੰਜਾਬੀ ਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।

    ਪਿਛੋਕੜ ਦੀ ਗੱਲ ਕਰੀਏ, ਤਾਂ ਕਮਲਜੀਤ ਸਿੰਘ ਦੁਆਬੇ ਦੇ ਭੋਗਪੁਰ ਨੇੜਲੇ ਇੱਕ ਪਿੰਡ ਨਾਲ ਸੰਬੰਧਤ ਹੈ। ਉਨ੍ਹਾਂ ਦੀ ਇਸ ਜਿੱਤ ਨਾਲ ਭਾਰਤੀ ਭਾਈਚਾਰੇ ਅਤੇ ਖ਼ਾਸ ਕਰਕੇ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ, ਜੋ ਇਟਲੀ ਦੇ ਸਿਆਸੀ ਹਲਕਿਆਂ ਵਿੱਚ ਇੱਕ ਨਵਾਂ ਕੀਰਤੀਮਾਨ ਹੈ।

    ਕਮਲਜੀਤ ਸਿੰਘ ਦੀ ਇਸ ਜਿੱਤ ਦੇ ਕਈ ਮਾਇਨੇ ਹਨ। ਇਟਲੀ ਵਰਗੇ ਦੇਸ਼ ਵਿੱਚ ਇੱਕ ਗੁਰਸਿੱਖ ਨੌਜਵਾਨ ਦੀ ਨਗਰ ਨਗਰ ਨਿਗਮ ਚੋਣਾਂ ਵਿੱਚ ਜਿੱਤ, ਇਸ ਦੇਸ਼ ਦੀ ਸਿਆਸਤ ਵਿੱਚ ਪੰਜਾਬੀਆਂ ਦੇ ਦਬਦਬੇ ਦਾ ਪ੍ਰਗਟਾਵਾ ਕਰਦੀ ਹੈ।

    ਇਟਲੀ ‘ਚ ਕੁੱਲ ਭਾਰਤੀਆਂ ਦੀ ਗਿਣਤੀ ਹੁਣ ਤੱਕ 2 ਲੱਖ ਨੂੰ ਟੱਪ ਚੁੱਕੀ ਹੈ, ਅਤੇ ਕੁੱਲ ਭਾਰਤੀਆਂ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ‘ਚ ਹਨ। ਇਟਲੀ ‘ਚ ਬਣੇ 22 ਗੁਰਦਵਾਰਾ ਸਾਹਿਬ ਇਸ ਗੱਲ ਵੱਲ੍ਹ ਵੀ ਸੰਕੇਤ ਕਰਦੇ ਹਨ ਕਿ ਜਨਸੰਖਿਆ ਅਤੇ ਆਰਥਿਕ ਪੱਖੋਂ ਸਿੱਖ ਭਾਈਚਾਰਾ ਇਸ ਮੁਲਕ ‘ਚ ਮਜ਼ਬੂਤ ਸਥਿਤੀ ‘ਚ ਹੈ।

    LEAVE A REPLY

    Please enter your comment!
    Please enter your name here