ਨਵਜੋਤ ਸਿੱਧੂ ਦਾ ਕਿਸਾਨਾਂ ਦੇ ਹੱਕ ‘ਚ ਸੜਕਾਂ ‘ਤੇ ਆਉਣਾ, ਸਰਕਾਰੀ ਫਰਜ਼ ਜਾਂ ਨਿੱਜੀ?

    0
    153

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਚੰਡੀਗੜ੍ਹ : ਆਖ਼ਰਕਾਰ ਨਵਜੋਤ ਸਿੱਧੂ ਵੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਲਈ ਸੜਕਾਂ ‘ਤੇ ਉਤਰ ਹੀ ਆਏ। ਸਿੱਧੂ ਵੱਲੋਂ ਅੱਜ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਸਮਰਥਕਾਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਸਰਕਾਰ ਵੱਲੋਂ ਨਾ ਹੋ ਕੇ, ਸਿੱਧੂ ਦਾ ਆਪਣਾ ਨਿੱਜੀ ਪ੍ਰਦਰਸ਼ਨ ਹੀ ਮੰਨਿਆ ਜਾ ਸਕਦਾ ਹੈ, ਕਿਉਂਕਿ ਇਸ ‘ਚ ਉਨ੍ਹਾਂ ਦੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਹੋਰ ਲੀਡਰ ਜਾਂ ਝੰਡਾ ਤੱਕ ਨਹੀਂ ਦਿਖਾਈ ਦਿੱਤਾ। ਜਿਸਦੇ ਕਈ ਸਿਆਸੀ ਅਰਥ ਵੀ ਨਿੱਕਲ ਕੇ ਸਾਹਮਣੇ ਆ ਰਹੇ ਹਨ।

    ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਦੁਆਰਾ ਕੋਈ ਸਰਕਾਰੀ ਬਿਆਨ ਸਾਹਮਣੇ ਨਹੀਂ ਆਇਆ। ਪਰ ਉਨ੍ਹਾਂ ਵੱਲੋਂ ਆਪਣੇ ਯੂ-ਟਿਊਬ ਚੈਨਲ ‘ਤੇ ਜ਼ਰੂਰ ਕਿਸਾਨਾਂ ਲਈ ਆਪਣਾ ਨਿੱਜੀ ਦਰਦ ਤੇ ਕਿਸਾਨਾਂ ਦੇ ਨਾਲ ਸਹਿਮਤੀ ਦੀ ਵੀਡੀੳ ਪਾਈ ਗਈ ਸੀ।

    LEAVE A REPLY

    Please enter your comment!
    Please enter your name here