ਪੰਜਾਬੀ ਯੂਨੀਵਰਸਿਟੀ ‘ਚ ਕੇਂਦਰੀ ਫੰਡਾਂ ’ਚ ਘਪਲਾ ਕਰਨ ਦੇ ਮਾਮਲੇ ਚ 7 ਵਿਅਕਤੀਆਂ ਖਿਲਾਫ਼ ਕੇਸ ਦਰਜ

    0
    123

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਕੇਂਦਰੀ ਫੰਡਾਂ ’ਚ ਘਾਲਾ ਮਾਲਾ ਕਰਨ ਦੇ ਮਾਮਲੇ ਵਿਚ ਅਰਬਨ ਇਸਟੇਟ ਪੁਲਿਸ ਥਾਣੇ ਨੇ 7 ਵਿਅਕਤੀਆਂ ਨੂੰ ਨਾਮਜਦ ਕਰਕੇ ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਰਜਿਸਟਰਡ ਕੀਤਾ ਹੈ।

    ਇਸ ਵਿਚ ਤਿੰਨ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਤੇ ਚਾਰ ਹੋਰ ਵਿਅਕਤੀਆਂ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਇਸਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਰੋਨੀ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹਾਲੇ ਕੀਤੀ ਜਾ ਰਹੀ ਹੈ ਤੇ ਹੋਰ ਖ਼ੁਲਾਸੇ ਵੀ ਹੋਣ ਦੀ ਸੰਭਾਵਨਾ ਹੈ। ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਤਿੰਨ ਮੁਲਾਜ਼ਮ ਤੇ ਚਾਰ ਹੋਰ ਵਿਅਕਤੀਆਂ ਸਮੇਤ ਕੁੱਲ ਸੱਤ ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

    ਜਾਂਚ ਸ਼ੁਰੂ ਹੋਣ ’ਤੇ ਪਰਤਾਂ ਖੁੱਲੀਆਂ ਤੇ ਮੁਢਲੀ ਜਾਂਚ ਵਿਚ ਸੀਨੀਅਰ ਸਹਾਇਕ, ਮਹਿਲਾ ਸੁਪਰਡੈਂਟ ਤੇ ਇਕ ਚੌਥਾ ਦਰਜਾ ਮੁਲਾਜ਼ਮ ਦਾ ਨਾਮ ਸਾਹਮਣੇ ਆਇਆ। ਜਦੋਂ ਜਾਂਚ ਅੱਗੇ ਚੱਲੀ ਤਾਂ ਸਰਕਾਰੀ ਫੰਡਾਂ ਨੂੰ ਆਪਣੇ ਖਾਤਿਆਂ ਵਿਚ ਪਵਾਉਣ ਵਾਲੇ ਜਾਅਲੀ ਲਾਭਪਾਤਰੀਆਂ ਬਾਰੇ ਵੀ ਪਤਾ ਲੱਗ ਗਿਆ।

    ਇਸ ਸਬੰਧੀ ਵਾਇਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਮਾਮਲਾ ਜਿਵੇਂ ਹੀ ਧਿਆਨ ਵਿਚ ਆਇਆ ਤਾਂ ਜਾਂਚ ਕਰਵਾਈ ਗਈ ਤੇ ਦੋਸ਼ੀਆਂ ਖਿਲਾਫ਼ ਪੁਲਿਸ ਕਾਵਾਈ ਵੀ ਕਰਵਾਈ ਗਈ ਹੈ। ਪ੍ਰੋ. ਅਰਵਿੰਦ ਨੇ ਕਿਹਾ ਕਿ ਭ੍ਰਿਸ਼ਟਾਚਾਰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਸਬੰਧੀ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ।ਰੌਣੀ ਸਿੰਘ ਇਸ ਮਾਮਲੇ ਦੀ ਜਾਂਚ ਦੇ ਲਈ ਖ਼ੁਦ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ ਵਰਿੰਦਰ ਕੌਸ਼ਿਕ ਨੂੰ ਮਿਲਣ ਪੁੱਜੇ।

    LEAVE A REPLY

    Please enter your comment!
    Please enter your name here