ਬੀਜੇਪੀ ਨੇਤਾ ਦੇ ਬਿਆਨ ‘ਤੇ ਭੜਕੀ ਸ਼ਿਵ ਸੈਨਾ, ਸਾਮਨਾ ਵਿਚ ਲਿਖਿਆ- ਹੁਣ ਇਸ ਪਾਰਟੀ ਦਾ ਅੰਤ ਨੇੜੇ

    0
    136

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਭਾਜਪਾ ਨੇਤਾ ਅਤੇ ਵਿਧਾਇਕ ਪ੍ਰਸਾਦ ਲਾਡ ਵੱਲੋਂ ਸ਼ਿਵ ਸੈਨਾ ਭਵਨ ਢਾਹੁਣ ਸਬੰਧੀ ਬਿਆਨ ਤੋਂ ਸ਼ਿਵ ਸੈਨਾ ਕਾਫੀ ਨਾਰਾਜ਼ ਹੈ। ਇਸ ਪੂਰੇ ਮਾਮਲੇ ‘ਤੇ ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ਵਿਚ ਭਾਜਪਾ ‘ਤੇ ਤਿੱਖਾ ਨਿਸ਼ਾਨਾ ਲਾਇਆ ਹੈ।

    ਸਾਮਨਾ ਵਿੱਚ ਸ਼ਿਵ ਸੈਨਾ ਨੇ ਲਿਖਿਆ ਹੈ ਕਿ ਭਾਜਪਾ ਕਿਸੇ ਸਮੇਂ ਜ਼ਮੀਨੀ ਪੱਧਰ ਨਾਲ ਜੁੜੇ ਵਫਾਦਾਰ ਵਰਕਰਾਂ ਦੀ ਪਾਰਟੀ ਸੀ। ਇਸ ਵਿੱਚ ਗੁੰਡਿਆਂ ਜਾਂ ਬਾਹਰੀ ਲੋਕਾਂ ਲਈ ਕੋਈ ਥਾਂ ਨਹੀਂ ਸੀ, ਪਰ ਹੁਣ ਪਾਰਟੀ ਦੀ ਮੂਲ ਵਿਚਾਰਧਾਰਾ ਵਾਲੇ ਲੋਕ, ਨੀਚ ਲੋਕਾਂ ਨੂੰ ਅੱਗੇ ਵਧਾ ਰਹੇ ਹਨ। ਅਜਿਹੀ ਸਥਿਤੀ ਵਿੱਚ ਹੁਣ ਇਸ ਪਾਰਟੀ ਦਾ ਅੰਤ ਨੇੜੇ ਹੈ।

    ਸਾਮਨਾ ਵਿੱਚ ਸ਼ਿਵ ਸੈਨਾ ਨੇ ਲਿਖਿਆ ਹੈ ਕਿ ਜਿਸ ਕਿਸੇ ਨੇ ਵੀ ਸ਼ਿਵ ਸੈਨਾ ਭਵਨ ਨੂੰ ਬੁਰੀ ਨਜ਼ਰ ਨਾਲ ਵੇਖਿਆ ਹੈ, ਉਹ ਸਾਰੇ ਨੇਤਾ ਅਤੇ ਉਨ੍ਹਾਂ ਦੀ ਪਾਰਟੀ ਗਟਰ ਵਿਚ ਰੁੜ੍ਹ ਗਏ।ਦੱਸ ਦਈਏ ਕਿ ਬੀਜੇਪੀ ਨੇਤਾ ਪ੍ਰਸਾਦ ਲਾਡ ਨੇ ਹਾਲ ਹੀ ਵਿੱਚ ਧਮਕੀ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਉਹ ਸ਼ਿਵ ਸੈਨਾ ਭਵਨ ਉੱਤੇ ਹਮਲਾ ਕਰਕੇ ਇਸ ਨੂੰ ਤੋੜ ਦੇਣਗੇ। ਇਸ ਦੇ ਨਾਲ ਹੀ ਭਾਜਪਾ ਨੇਤਾ ਪ੍ਰਸਾਦ ਲਾਡ ਨੇ ਕਿਹਾ ਹੈ, ‘ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ ਹੈ। ਮੇਰੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਮੈਂ ਆਪਣੇ ਬਿਆਨ ਲਈ ਮੁਆਫੀ ਵੀ ਮੰਗੀ ਹੈ।

    ਸਾਮਨਾ ਵਿੱਚ ਸ਼ਿਵ ਸੈਨਾ ਨੇ ਲਿਖਿਆ ਹੈ ਕਿ ਸ਼ਿਵ ਸੈਨਾ ਭਵਨ ਵਿੱਚ ਬਾਲਾ ਸਾਹਿਬ ਠਾਕਰੇ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਸਥਾਪਤ ਹੈ। ਉਨ੍ਹਾਂ ਦਾ ਭਗਵਾ ਝੰਡਾ ਵੀ ਭਵਨ ਵਿਚ ਲਹਿਰਾਇਆ ਜਾਂਦਾ ਹੈ। ਇਹੀ ਕੁੱਝ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ ਅਤੇ ਉਹ ਸ਼ਿਵ ਸੈਨਾ ਭਵਨ ਨੂੰ ਢਾਹੁਣ ਦੀ ਗੱਲ ਕਰਦੇ ਹਨ।

    LEAVE A REPLY

    Please enter your comment!
    Please enter your name here