ਪੰਜਾਬੀ ਗਾਇਕ ਖਾਨ ਸਾਬ ਨੂੰ ਫਗਵਾੜਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

    0
    142

    ਫਗਵਾੜਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬੀ ਗਾਇਕ ਖਾਨ ਸਾਬ ਨੂੰ ਫਗਵਾੜਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕਰਫ਼ਿਊ ਦੌਰਾਨ ਜਨਮਦਿਨ ਮਨਾਇਆ ਗਿਆ ਸੀ। ਉਨ੍ਹਾਂ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿਚ ਕਾਬੂ ਗਿਆ ਹੈ। ਖਾਨ ਸਾਬ ਦੀ ਗ੍ਰਿਫ਼ਤਾਰੀ ਦਾ ਕਾਰਨ ਬਰਥਡੇ ਪਾਰਟੀ ‘ਤੇ ਇਕੱਠ ਕਰਨਾ ਹੈ। ਬੀਤੇ ਦਿਨ ਖਾਨ ਸਾਬ ਦਾ ਜਨਮ ਦਿਨ ਸੀ ਤੇ ਉਨ੍ਹਾਂ ਨੇ ਆਪਣਾ ਜਨਮ ਦਿਨ ਆਪਣੇ ਫਗਵਾੜਾ ਵਾਲੇ ਘਰ ਵਿੱਚ ਹੀ ਮਨਾਇਆ ਸੀ।

    ਇਸ ਦੌਰਾਨ ਉਨ੍ਹਾਂ ਨੇ ਆਪਣੇ ਘਰ ਵਿੱਚ ਕਾਫੀ ਭੀੜ ਇਕੱਠੀ ਕਰ ਲਈ। ਇਹ ਹੀ ਨਹੀਂ, ਉਨ੍ਹਾਂ ਦੀ ਜਨਮ ਦਿਨ ਪਾਰਟੀ ਲਈ ਜਲੰਧਰ ਦਾ ਇੱਕ ਮਿਊਜ਼ਿਕ ਬੈਂਡ ਵੀ ਆਇਆ। ਕੋਰੋਨਾ ਗਾਈਡਲਾਈਨਜ਼ ਕਰਕੇ ਹਰ ਪਾਸੇ ਇਕੱਠ ਕਰਨ ਦੀਆਂ ਪਾਬੰਦੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਘਰ ਤੇ ਘਰ ਦੇ ਬਾਹਰ ਇਨ੍ਹਾਂ ਲੋਕਾਂ ਦਾ ਇਕੱਠ ਕੀਤਾ।

    LEAVE A REPLY

    Please enter your comment!
    Please enter your name here