ਕੈਪਟਨ ਨੂੰ ਮਦਦ ਦੀ ਗੁਹਾਰ ਲਾਉਣ ਵਾਲੇ ਕੋਰੋਨਾ ਪੀੜਤ ਡੀਐਸਪੀ ਦੀ ਮੌਤ

    0
    141

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਡੀਐਸਪੀ ਹਰਜਿੰਦਰ ਸਿੰਘ ਜ਼ਿੰਦਗੀ ਦੀ ਲੜਾਈ ਹਾਰ ਗਏ ਹਨ। ਉਨ੍ਹਾਂ ਨੇ ਲੁਧਿਆਣਾ ਦੇ ਐਸਪੀਐਸ ਹਸਪਤਾਲ ਵਿਚ ਆਖਰੀ ਸਾਹ ਲਏ। ਦੱਸ ਦਈਏ ਕਿ ਡੀ.ਐੱਸ.ਪੀ ਦੀ ਵੀਡੀਓ ਸੋਸ਼ਲ ਮੀਡਿਆ ਉਤੇ ਕਾਫੀ ਵਾਇਰਲ ਹੋਈ ਸੀ।

    ਇਸ ਵੀਡੀਓ ‘ਚ ਡੀਐੱਸਪੀ ਮੁੱਖ ਮੰਤਰੀ ਪੰਜਾਬ ਨੂੰ ਹੱਥ ਬੰਨ ਕੇ ਅਪੀਲ ਕਰ ਰਹੇ ਹਨ ਕਿ ਉਹ ਉਨ੍ਹਾਂ ਦੀ ਜਾਨ ਬਚਾਈ ਜਾਵੇ। ਦਰਅਸਲ, 8 ਅਪ੍ਰੈਲ ਨੂੰ ਡੀਐੱਸਪੀ ਨੂੰ ਕੋਰੋਨਾ ਕਰ ਕੇ ਹਸਪਤਾਲ ‘ਚ ਭਰਤੀ ਹੋਣਾ ਪਿਆ ਸੀ ਅਤੇ 22 ਅਪ੍ਰੈਲ ਨੂੰ ਕੋਰੋਨਾ ਦੀ ਨੈਗੇਟਿਵ ਰਿਪੋਰਟ ਆਉਣ ਦੇ ਬਾਵਜੂਦ ਵੀ ਉਨ੍ਹਾਂ ਦੇ ਫੇਫੜੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ। ਇਥੋਂ ਦੇ ਐੱਸਪੀਐੱਸ ਹਸਪਤਾਲ ਵਿਚ ਜੇਰੇ ਇਲਾਜ ਲੁਧਿਆਣਾ ਸੈਂਟਰਲ ਜੇਲ੍ਹ ਦੇ ਡੀਐੱਸਪੀ ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਉਹ ਕਰੋਨਾ ਤੋਂ ਪੀੜਤ ਸਨ ਤੇ ਉਨ੍ਹਾਂ ਦੇ ਫੇਫੜੇ ਖ਼ਰਾਬ ਹੋ ਗਏ ਸਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮਦਦ ਵੀ ਮੰਗੀ ਸੀ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਮਦਦ ਦਾ ਭਰੋਸਾ ਦਿੱਤਾ ਸੀ। ਡਾਕਟਰਾਂ ਦਾ ਪੈਨਲ ਵੀ ਬਣਿਆ ਸੀ ਪਰ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਡੀਐੱਸਪੀ ਦੀ ਮੌਤ ਹੋ ਗਈ।

    LEAVE A REPLY

    Please enter your comment!
    Please enter your name here