ਪੜ੍ਹੋ ਕੀਤੀ ਜਾ ਸਕਦੀ ਹੈ ਝੋਨੇ ਦੀ ਸਿੱਧੀ ਬਿਜਾਈ…

    0
    121

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ‘ਚ ਝੋਨੇ ਦੀ ਸਿੱਧੀ ਬਿਜਾਈ ਕਾਰਨ ਪਾਣੀ ਦਿਨੋਂ ਦਿਨ ਹੇਠਾਂ ਚਲਿਆ ਜਾ ਰਿਹਾ ਹੈ ਅਤੇ ਸੂਬੇ ਦੇ 147 ਬਲਾਕਾਂ ‘ਚੋਂ 100 ਬਲਾਕ ਡਾਰਕ ਜੋਨ ‘ਚ ਚਲੇ ਗਏ ਹਨ ਇਸ ਤੋਂ ਬਿਨ੍ਹਾਂ ਕਈ ਅਣਚਾਹੀਆਂ ਅਤੇ ਹਾਨੀਕਾਰਨ ਗੈਸਾਂ ਨੇ ਵੀ ਸਾਡਾ ਵਾਤਾਵਰਣ ਨੁਕਸਾਨ ਕੇ ਰੱਖ ਦਿੱਤਾ ਹੈ ਅਜਿਹੇ ‘ਚ ਲੇਬਰ ਦੀ ਘਾਟ ਤੋਂ ਬਚਣ ਲਈ ਅਤੇ ਪਾਣੀ ਦੀ ਵਰਤੋਂ ਘੱਟ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਕ਼ਾਫ਼ੀ ਲਾਹੇਵੰਦ ਹੋ ਸਕਦੀ ਹੈ ਅਤੇ ਜਿਸ ਨਾਲ ਲੇਬਰ ਦੀ ਘਾਟ ਅਤੇ ਵਾਧੂ ਸਪ੍ਰੇਹਾਂ ਤੋਂ ਵੀ ਬਚਿਆ ਜਾ ਸਕਦਾ ਹੈ ਪੜ੍ਹੋ ਕਿਵੇਂ ਕੀਤੀ ਜਾ ਸਕਦੀ ਹੈ ਝੋਨੇ ਦੀ ਸਿੱਧੀ ਬਿਜਾਈ…

    ਕੋਰੋਨਾ ਵਾਇਰਸ ਨੇ ਨਾ ਸਿਰਫ਼ ਲੋਕਾਂ ਦੇ ਕੰਮ ਕਾਰ ਰੋਕ ਕੇ ਰੱਖ ਦਿੱਤੇ ਹਨ ਸਗੋਂ ਲੋਕਾਂ ਲਈ ਘਰਾਂ ‘ਚੋਂ ਵੀ ਨਿਕਲਣਾ ਔਖਾ ਹੋ ਗਿਆ ਹੈ। ਅਜਿਹੇ ‘ਚ ਫੈਕਟਰੀਆਂ ਦੇ ਮਾਲਕਾਂ ਤੋਂ ਬਿਨ੍ਹਾਂ ਕਿਸਾਨ ਵੀ ਲੇਬਰ ਦੀ ਘਾਟ ਮਹਿਸੂਸ ਕਰ ਰਹੇ ਹਨ ਕਿਉਂਕਿ ਹਾੜੀ ਦੀ ਫ਼ਸਲ ਲਗਪਗ ਸਮਾਤਪ ਹੋ ਚੁੱਕੀ ਹੈ ਪਰ ਹੁਣ ਸਾਊਣੀ ਦੀ ਫ਼ਸਲ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਪਰ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ‘ਚ ਵਾਪਿਸ ਘਰਾਂ ਨੂੰ ਪਰਤ ਚੁੱਕੇ ਹਨ ਜਾਂ ਪਰਤ ਰਹੇ ਹਨ। ਅਜਿਹੇ ‘ਚ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਹੋ ਸਕਦੀ ਹੈ।

    LEAVE A REPLY

    Please enter your comment!
    Please enter your name here