ਦੇਸ਼ ‘ਚ ਲਾਕਡਾਊਨ-5 ਦੀ ਹੋਈ ਤਿਆਰੀ, ਇਨ੍ਹਾਂ ਥਾਵਾਂ ‘ਤੇ ਰਹੇਗੀ ਸਖ਼ਤੀ !

    0
    129

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਲਾਕਡਾਊਨ-4 ਦੀ ਮਿਆਦ ਐਤਵਾਰ ਸਮਾਪਤ ਹੋਣ ਜਾ ਰਹੀ ਹੈ। ਅਜਿਹੇ ‘ਚ ਸਰਕਾਰ ਨੇ ਲਾਕਡਾਊਨ ਪੰਜ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਸਿਹਤ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ।

    ਇਸ ਦੌਰਾਨ ਸੱਭ ਤੋਂ ਵੱਧ ਪ੍ਰਭਾਵਿਤ 13 ਸ਼ਹਿਰਾਂ ਦੇ ਮਿਊਂਸਪਲ ਕਮਿਸ਼ਨਰ, ਜ਼ਿਲ੍ਹਾ ਮੈਜਿਸਟ੍ਰੇਟ ਤੇ ਐੱਸਪੀ ਨੂੰ ਸ਼ਾਮਲ ਕਰਕੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਲਾਕਡਾਊਨ-5 ਦੌਰਾਨ ਖ਼ਾਸ ਜ਼ੌਰ ਕੋਰੋਨਾ ਦੇ ਵੱਡੇ ਹੌਟਸਪੌਟ ‘ਤੇ ਰਹੇਗਾ। ਦੇਸ਼ ਦੇ ਬਾਕੀ ਹਿੱਸਿਆਂ ‘ਚ ਪਹਿਲਾਂ ਦੇ ਮੁਕਾਬਲੇ ਛੋਟ ਮਿਲ ਸਕਦੀ ਹੈ।

    ਦੇਸ਼ ‘ਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲੇ ਸਰਕਾਰ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਪਰ ਨਾਲ ਹੀ ਰਾਹਤ ਹੈ ਕਿ 70 ਫ਼ੀਸਦ ਤੋਂ ਵੱਧ ਮਾਮਲੇ 13 ਸ਼ਹਿਰਾਂ ਤਕ ਹੀ ਸਮੀਤ ਹਨ। ਇਨ੍ਹਾਂ ‘ਚ ਮੁੰਬਈ, ਚੇਨੱਈ, ਦਿੱਲੀ, ਅਹਿਮਦਾਬਾਦ, ਠਾਣੇ, ਪੁਣੇ, ਹੈਦਰਾਬਾਦ, ਕੋਲਕਾਤਾ, ਇੰਦੌਰ, ਜੈਪੁਰ, ਜੋਧਪੁਰ, ਚੇਂਗਲਪੱਟੂ ਤੇ ਤੇਰੂਵੱਲੁਰ ਹਨ।

    ਮੁੱਖ ਸਕੱਤਰ ਵੱਲੋਂ ਵੀਡੀਓ ਕਾਨਫਰੰਸਿੰਗ ਦੌਰਾਨ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸਮੀਖਿਆ ਕੀਤੀ। ਦੇਸ਼ ਦੇ 13 ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਤੋਂ ਇਲਾਵਾ ਵੀ ਬਾਕੀ ਥਾਵਾਂ ‘ਤੇ ਪੂਰੀ ਸਾਵਧਾਨੀ ਵਰਤਣ ਲਈ ਨਿਰਦੇਸ਼ ਦਿੱਤੇ ਗਏ।

    LEAVE A REPLY

    Please enter your comment!
    Please enter your name here