ਪ੍ਰਾਪਰਟੀ ਡੀਲਰ ਨੇ ਮਾਰ ਮੁਕਾਇਆ ਆਪਣਾ ਪੂਰਾ ਟੱਬਰ- 4 ਕਤਲ ਕਰ ਹੋਇਆ ਫ਼ਰਾਰ

    0
    121

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ ਦੇ ਮਯੂਰ ਵਿਹਾਰ ਇਲਾਕੇ ‘ਚ ਅੱਜ ਇਕ ਪ੍ਰਾਪਰਟੀ ਡੀਲਰ ਦੁਆਰਾ ਆਪਣੇ ਪਰਿਵਾਰ ਦੇ ਚਾਰ ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਬੇਹੱਦ ਦੁਖਦਈ ਖ਼ਬਰ ਮਿਲੀ ਹੈ। ਜਿਸ ਉਪਰੰਤ ਕਾਤਲ ਫ਼ਰਾਰ ਹੋ ਗਿਆ।

    ਜਾਣਕਾਰੀ ਮੁਤਾਬਕ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਰਾਜੀਵ ਨਾਮੀ ਬੰਦੇ ਨੇ ਆਪਣੀ ਪਤਨੀ, ਪੁੱਤ, ਨੂੰਹ ਅਤੇ 13 ਸਾਲਾਂ ਪੋਤੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਦਾ ਪਤਾ ਮੰਗਲਵਾਰ ਦੀ ਸਵੇਰ ਉਸ ਸਮੇਂ ਲੱਗਾ ਜਦੋਂ ਰਾਜੀਵ ਦੇ ਕੁੜਮ ਨੇ ਆਪਣੀ ਲੜਕੀ ਨੂੰ ਫ਼ੋਨ ਕੀਤਾ ਪਰ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਫ਼ੋਨ ਨਹੀਂ ਚੁੱਕਿਆ, ਜਿਸ ‘ਤੇ ਉਹ ਖ਼ੁਦ ਘਰ ਆ ਗਿਆ ਅਤੇ ਘਰ ‘ਚ ਉਸ ਨੇ ਜਦੋਂ ਲਾਸ਼ਾਂ ਪਈਆਂ ਦੇਖੀਆਂ ਤਾਂ ਇਸ ਸੰਬੰਧੀ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲ ਫ਼ਰਾਰ ਹੈ।

    LEAVE A REPLY

    Please enter your comment!
    Please enter your name here