ਪੈਟਰੋਲ ਤੋਂ ਬਾਅਦ ਹੁਣ ਡੀਜ਼ਲ ਦੀ ਕੀਮਤਾਂ ਨੇ ਫੜੀ ਰਫ਼ਤਾਰ !

    0
    155

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਕੱਚੇ ਤੇਲ ਦੀ ਕੀਮਤ ਕਈ ਵਾਰੀ ਸੁਸਤ ਹੋ ਜਾਂਦੀ ਹੈ, ਕਈ ਵਾਰ ਰੇਂਗਣ ਲੱਗ ਜਾਂਦੀ ਹੈ। ਵਿਸ਼ਵਵਿਆਪੀ ਤੇਲ ਬਾਜ਼ਾਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਅੱਜ ਘਰੇਲੂ ਬਜ਼ਾਰ ਵਿਚ ਵੀ ਦੇਖਣ ਨੂੰ ਮਿਲਿਆ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਨੂੰ ਕੱਲ੍ਹ ਦੇ ਮੁੱਲ ‘ਤੇ ਛੱਡ ਦਿੱਤਾ, ਜਦੋਂਕਿ ਡੀਜ਼ਲ ਦੀ ਕੀਮਤ ਵਿੱਚ 13 ਪੈਸੇ ਦਾ ਵਾਧਾ ਕੀਤਾ ਗਿਆ। ਇਸ ਤੋਂ ਪਹਿਲਾਂ ਕੱਲ੍ਹ ਦੋਵੇਂ ਤੇਲ ਦੀਆਂ ਕੀਮਤਾਂ ਇਕੋ ਜਿਹੀਆਂ ਸੀ।

    ਮੈਟਰੋ ਸ਼ਹਿਰਾਂ ਵਿੱਚ ਅੱਜ ਦੇ ਰੇਟ :

    ਪਰਸੋਂ ਦਿੱਲੀ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸਦੇ ਨਾਲ ਹੀ, ਦਿੱਲੀ ਵਿੱਚ ਡੀਜ਼ਲ ਦੀ ਕੀਮਤ 81.18 ਰੁਪਏ ਤੱਕ ਪਹੁੰਚ ਗਈ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਦਿੱਲੀ ਦੇਸ਼ ਦਾ ਇਕਲੌਤਾ ਅਜਿਹਾ ਰਾਜ ਹੈ ਜਿਥੇ ਡੀਜ਼ਲ ਪੈਟਰੋਲ ਨਾਲੋਂ ਮਹਿੰਗਾ ਵਿਕਦਾ ਹੈ।

    ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਬਦਲਦੀਆਂ ਹਨ :

    ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦਾ ਕੰਟਰੋਲ ਹਟਾ ਲੈਣ ਤੋਂ ਬਾਅਦ ਪੈਟਰੋਲ ਕੰਪਨੀਆਂ ਕੋਲ ਤੇਲ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਆ ਗਿਆ ਹੈ। ਇਸ ਤੋਂ ਬਾਅਦ ਰੋਜ਼ਾਨਾ ਸਵੇਰੇ 6 ਵਜੇ ਦੀ ਕੀਮਤ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਅਤੇ ਨਵੇਂ ਰੇਟ ਲਾਗੂ ਕੀਤੇ ਜਾਂਦੇ ਹਨ।

    ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ ਤੁਸੀਂ ਐੱਸਐੱਮਐੱਸ ਦੁਆਰਾ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗ੍ਰਾਹਕ ਆਰਐੱਸਪੀ ਨੂੰ 9224992249 ਤੇ ਲਿਖ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਬੀਪੀਸੀਐੱਲ ਉਪਭੋਗਤਾ ਆਰਐੱਸਪੀ ਲਿਖ ਕੇ 9223112222 ਤੇ ਜਾਣਕਾਰੀ ਭੇਜ ਸਕਦੇ ਹਨ। ਉੱਧਰ ਐੱਚਪੀਸੀਐੱਲ ਉਪਭੋਗਤਾ ਐੱਚਪੀਪ੍ਰਾਇਸ ਨੂੰ ਲਿਖ ਕੇ ਅਤੇ ਇਸ ਨੂੰ ਨੰਬਰ 9222201122 ‘ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

    LEAVE A REPLY

    Please enter your comment!
    Please enter your name here