ਅੱਤਵਾਦੀ ਪਰਮਜੀਤ ਸਿੰਘ ਪੰਮਾ ਦੇ ਘਰ ਐੱਨਆਈਏ ਦਾ ਛਾਪਾ, ਸਾਢੇ ਚਾਰ ਘੰਟੇ ਚੱਲੀ ਤਲਾਸ਼ੀ !

    0
    125

    ਮੋਹਾਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਮੋਹਾਲੀ : ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਵਿਦੇਸ਼ ‘ਚ ਬੈਠੇ ਜਿਹੜੇ 13 ਲੋਕਾਂ ਨੂੰ ਅੱਤਵਾਦੀ ਐਲਾਨਿਆ ਹੈ, ਉਨ੍ਹਾਂ ‘ਚ ਵਿਦੇਸ਼ ‘ਚ ਸਰਗਰਮ ਗਰਮ ਖਿਆਲੀ ਮੋਹਾਲੀ ਦਾ ਪਰਮਜੀਤ ਸਿੰਘ ਪੰਮਾ ਦਾ ਨਾਂ ਵੀ ਸ਼ਾਮਲ ਹੈ। ਨੈਸ਼ਨਲ ਜਾਂਚ ਏਜੰਸੀ (ਐੱਨਆਈਏ) ਨੇ ਐਲਾਨੇ ਇਨ੍ਹਾਂ ਅੱਤਵਾਦੀਆਂ ਦੇ ਘਰਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਐੱਨਆਈਏ ਦੀ ਟੀਮ ਨੇ ਮੰਗਲਵਾਰ ਨੂੰ ਪਰਮਜੀਤ ਪੰਮਾ ਦੇ ਮੋਹਾਲੀ ਫੇਜ਼-3ਬੀ2 ਸਥਿਤ ਮਕਾਨ ਨੰਬਰ 1263 ‘ਚ ਦਬਿਸ਼ ਦਿੱਤੀ।

    ਦੱਸ ਦਈਏ ਕਿ ਜਦੋਂ ਤਲਾਸ਼ੀ ਲਈ ਗਈ ਤਾਂ ਘਰ ‘ਚ ਪਰਮਜੀਤ ਸਿੰਘ ਪੰਮਾ ਦੇ ਪਿਤਾ ਅਮਰੀਕ ਸਿੰਘ ਅਤੇ ਉਸ ਦੀ ਮਾਤਾ ਰਤਨ ਕੌਰ ਮੌਜੂਦ ਸੀ। ਐੱਨਆਈਏ ਟੀਮ ਨੇ ਆਪਣੇ ਨਾਲ ਸੀਆਈਓ ਡਾ. ਸੰਜੁਕਤਾ ਪਰਾਸ਼ਰ (ਸੁਪਰਡੈਂਟ ਆਫ਼ ਪੁਲਿਸ ਐੱਨਆਈਏ ਨਵੀਂ ਦਿੱਲੀ) ਦਾ ਓਥਰਾਈਜ਼ਡ ਸਰਚ ਵਾਰੰਟ ਨਾਲ ਲੈ ਕੇ ਆਈ ਸੀ। ਐੱਨਆਈਏ ਟੀਮ ‘ਚ ਇੰਸਪੈਕਟਰ ਅਫ਼ਸਰ ਖਾਨ, ਏਐੱਸਆਈ ਵਿਕਾਸ, ਹੈੱਡ ਕਾਂਸਟੇਬਲ ਅਨਿਲ ਚੰਦ, ਪ੍ਰਦੀਪ ਕੁਮਾਰ ਤਿਵਾਰੀ ਸ਼ਾਮਲ ਸੀ।

    ਰਤਨ ਕੌਰ ਨੇ ਦੱਸਿਆ ਕਿ ਟੀਮ ਨੇ ਉਨ੍ਹਾਂ ਦੇ ਫ਼ੋਨ ਵੀ ਕੋਲ ਰੱਖ ਲਏ ਸੀ ਤੇ ਉਨ੍ਹਾਂ ਕੋਲੋਂ ਪਰਮਜੀਤ ਸਿੰਘ ਪੰਮਾ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਪੰਮਾ ਉਨ੍ਹਾਂ ਦੇ ਸੰਪਰਕ ‘ਚ ਹੈ ਜਾਂ ਨਹੀਂ। ਟੀਮ ਨੇ ਪੰਮਾ ਦੇ ਮਾਂ-ਬਾਪ ਦੀ ਐੱਫਡੀ ਕਾਪੀ ਦੇ ਦਸਤਾਵੇਜ਼ ਤੋਂ ਇਲਾਵਾ ਪਾਸਪੋਰਟ ਤੇ ਘਰ ‘ਚ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਦੇ ਕਾਗਜ਼ ਵੀ ਚੈੱਕ ਕੀਤੇ। ਐੱਨਆਈਏ ਨੇ ਰਤਨ ਕੌਰ ਤੇ ਅਮਰੀਕ ਸਿੰਘ ਦੇ ਮੋਬਾਈਲ ਤੋਂ ਕੁੱਝ ਨੰਬਰ ਟਰੇਸ ਕੀਤੇ ਹਨ। ਲਗਪਗ ਸਵਾ ਚਾਰ ਘੰਟੇ ਦੀ ਤਲਾਸ਼ੀ ਤੇ ਪੁੱਛਗਿੱਛ ਤੋਂ ਬਾਅਦ ਐੱਨਆਈਏ ਦੀ ਟੀਮ 1.40 ‘ਤੇ ਘਰ ਤੋਂ ਵਾਪਸ ਦਿੱਲੀ ਲਈ ਰਵਾਨਾ ਹੋਈ।

    ਬਰਾਮਦ ਹੋਏ ਕੁੱਝ ਗਰਮ ਖਿਆਲੀ ਕਾਗ਼ਜ਼ਾਤ :

    ਐੱਨਆਈਏ ਦੀ ਟੀਮ ਨੂੰ ਪਰਮਜੀਤ ਸਿੰਘ ਪੰਮਾ ਦੇ ਘਰੋਂ ਉਸ ਦੇ ਪਿਤਾ ਦੇ ਅਮਰੀਕ ਸਿੰਘ ਦੇ ਹੱਥੋਂ ਲਿਖੀ ਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਇੱਕ ਕਾਪੀ ਬਰਾਮਦ ਹੋਈ ਹੈ। ਉੱਥੇ ਹੀ ਟੀਮ ਨੂੰ ਖਾਲਸਾ ਸਟੇਟ ਆਈਡਿਓਲੌਜੀ ਦਾ ਇੱਕ ਪਰਚਾ ਵੀ ਮਿਲਿਆ ਹੈ। ਇਸ ਦੌਰਾਨ ਘਰ ‘ਚੋਂ ਇਕੱਠੇ ਕੀਤੇ ਗਏ ਕਾਗਜ਼ਾਤ ਤੇ ਪੂਰੀ ਕਾਰਵਾਈ ਨੂੰ ਲੈ ਕੇ ਐੱਨਆਈਏ ਟੀਮ ਨੇ ਮੋਹਾਲੀ ਦੇ ਦੋ ਜੇਈ ਨੂੰ ਗਵਾਹ ਬਣਾਇਆ, ਜਿਨਾਂ ਦੀ ਨਿਗਰਾਨੀ ‘ਚ ਤਲਾਸ਼ੀ ਮੁਹਿੰਮ ਚਲਾਈ ਗਈ।

    ਦੱਸਣਯੋਗ ਹੈ ਕਿ ਐੱਨਆਈਏ ਨੇ ਪੰਮਾ ਖ਼ਿਲਾਫ਼ 15 ਜਨਵਰੀ 2018 ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

    ਸਿਖਜ਼ ਫਾਰ ਜਸਟਿਸ ਜੱਥੇਬੰਦੀ ਦਾ ਮੁੱਖ ਕਰਤਾ-ਧਰਤਾ ਹੈ ਪੰਮਾ :

    ਕੇਂਦਰ ਸਰਕਾਰ ਨੇ ਨਿਊਯਾਰਕ ਤੋਂ ਚੱਲਣ ਵਾਲੀ ਜੱਥੇਬੰਦੀ ਸਿਖਜ਼ ਫਾਰ ਜਸਟਿਸ ਨੂੰ ਗ਼ੈਰ-ਕਾਨੂੰਨੀ ਐਲਾਨ ਕਰਦੇ ਹੋਏ ਉਸ ‘ਤੇ ਪੰਜ ਸਾਲ ਲਈ ਰੋਕ ਲਗਾਈ ਹੈ। ਉੱਧਰ ਸੂਤਰਾਂ ਦੀ ਮੰਨੀਏ ਤਾਂ ਵਾਂਟੇਡ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਨੂੰ ਭਾਰਤ-ਇੰਗਲੈਂਡ ਵਿਸ਼ਵ ਕੱਪ ਮੈਚ ਦੌਰਾਨ ਵੇਖਿਆ ਗਿਆ ਸੀ।

    LEAVE A REPLY

    Please enter your comment!
    Please enter your name here