ਪੀ.ਐਸ.ਐਸ. ਐਸੋਸੀਏਸ਼ਨ ਪੰਜਾਬ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਸਿਵਲ ਸਰਜਨ ਨੂੰ ਦਿੱਤਾ ਮੰਗ ਪੱਤਰ

    0
    163

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜੁਆਇੰਟ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ ਸੱਦੇ ਦੇ ਮੱਦੇਨਜਰ ਜ਼ਿਲ੍ਹੇ ਦੇ ਡਾਕਟਰਾਂ ਵਲੋਂ ਸਮੂਹ ਸਿਹਤ ਕੇਂਦਰਾਂ ਵਿੱਚ ਓ.ਪੀ.ਡੀ. ਅਤੇ ਐਮਰਜੈਸੀ ਸੇਵਾਵਾਂ ਬੰਦ ਰੱਖੀਆ ਗਈਆ, ਕਿਉਂ ਜੋ ਪੰਜਾਬ ਸਰਕਾਰ ਨੇ ਛੇਵੇ ਪੇ-ਕਮਿਸ਼ਨ ਵਿੱਚ ਡਾਕਟਰ ਵਰਗ ਦਾ ਐਨ.ਪੀ.ਏ. 25 ਪ੍ਰਤੀਸ਼ਤ ਤੋ ਘੱਟਾ ਕੇ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਹ ਐਨ.ਪੀ.ਏ. ਬੇਸਕ ਨਾਲੋ ਅਲੱਗ ਕਰ ਦਿੱਤਾ ਅਤੇ ਹੋਰ ਭੱਤਿਆ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ। ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਅਪਣੀ ਜਾਨ ਜੋਖ਼ਮ ਵਿੱਚ ਪਾ ਕੇ ਕੰਮ ਕਰਨ ਵਾਲੇ ਯੋਧਿਆਂ ਨੂੰ ਇਨਾਮ ਦਿੱਤਾ। ਕਮੇਟੀ ਨੂੰ ਸਰਕਾਰ ਬੇਨਤੀ ਕਰਦੇ ਐਨ.ਪੀ.ਏ. ਪੂਰਾ ਦਿੱਤਾ ਜਾਵੇ ਅਤੇ ਇਸ ਨੂੰ ਬੇਸਿਕ ਪੇਅ ਦਾ ਭਾਗ ਮੰਨਿਆ ਜਾਵੇ। ਇਸ ਮੌਕੇ ਸਿਵਲ ਸਰਜਨ ਰਾਹੀ ਇਕ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ

    ਇਸ ਮੌਕੇ ਜੁਆਇੰਟ ਐਕਸ਼ਨ ਕਮੇਟੀ ਦੇ ਡਾ. ਰਾਜ ਕੁਮਾਰ ਸਟੇਟ ਪ੍ਰੈਸ ਸਕੱਤਰ , ਡਾ. ਸਨਮ ਕੁਮਾਰ ਜ਼ਿਲ੍ਹਾ ਜਨਰਲ ਸਕੱਤਰ ਸ਼ਪੈਸ਼ਲਿਸਟ ਡਾਕਟਰ, ਡਾ. ਮਨਮੋਹਣ ਸਿੰਘ ਪ੍ਰਧਾਨ, ਡੈਂਟਲ ਵਿੰਦ ਤੋਂ ਡਾ. ਜਗਤਾਰ ਸਿੰਘ ਅਤੇ ਡਾ ਕਪਿਲ ਡੋਗਰਾ ਜਦਕਿ ਵੈਟਨਰੀ ਅਫ਼ਸਰ ਐਸੋਸੀਏਸ਼ਨ ਦੇ ਡਾ. ਰਜਿੰਦਰ ਕੁਮਾਰ ਅਤੇ ਡਾ. ਮਨਮੋਹਣ ਸਿੰਘ ਦਰਦੀ ਹਾਜ਼ਰ ਸਨ।

    LEAVE A REPLY

    Please enter your comment!
    Please enter your name here