“ਨਸ਼ਿਆ ’ਤੇ ਤੱਥ ਸਾਂਝੇ ਕਰੋ, ਜ਼ਿੰਦਗੀ ਬਚਾਓ” ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

    0
    152

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    “ਨਸ਼ਾਖੋਰੀ ਅਤੇ ਗ਼ੈਰ ਕਾਨੂੰਨੀ ਤਸਕਰੀ ਵਿੱਰੁਧ ਅੰਤਰਰਾਸ਼ਟਰੀ ਦਿਵਸ” ‘ਤੇ ਅੱਜ ਸਿਵਲ ਹਸਤਪਾਲ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਸਿਵਲ ਸਰਜਨ ਡਾ.ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਥੀਮ “ਨਸ਼ਿਆ ’ਤੇ ਤੱਥ ਸਾਂਝੇ ਕਰੋ, ਜ਼ਿੰਦਗੀ ਬਚਾਓ” ਤਹਿਤ ਕਰਵਾਇਆ ਗਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਸਬੰਸ ਕੌਰ, ਸੀਨੀਅਰ ਮੈਡੀਕਲ ਅਫਸਰ ਇੰ: ਸਿਵਲ ਹਸਪਤਾਲ ਡਾ.ਜਸਵਿੰਦਰ ਸਿੰਘ, ਮਨੋਰੋਗ ਮਾਹਿਰ ਡਾ.ਰਾਜ ਕੁਮਾਰ, ਮੈਨੇਜਰ ਨਿਸ਼ਾ ਕਸ਼ਿਯਪ, ਕਾਊਂਸਲਰ ਚੰਦਨ, ਸੁਖਪ੍ਰੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਜ਼ਿਲ੍ਹਾ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

    ਸੈਮੀਨਾਰ ਨੂੰ ਸੰਬਧੋਨ ਕਰਦਿਆਂ ਸਿਵਲ ਸਰਜਨ ਡਾ.ਰਣਜੀਤ ਸਿੰਘ ਨੇ ਕਿਹਾ ਕਿ ਨਸ਼ਾ ਚਾਹੇ ਕੋਈ ਵੀ ਹੋਵੇ ਸਿਹਤ ਲਈ ਬਹੁਤ ਹਾਨੀਕਾਰਕ ਹੈ। ਅੱਜ ਨਸ਼ਾਖੋਰੀ ਵਿਸ਼ਵਵਿਆਪੀ ਇੱਕ ਵੱਡੀ ਸਮੱਸਿਆ ਬਣ ਗਈ ਹੈ ਅਤੇ ਮਾਨਵਤਾ ਦੇ ਪ੍ਰਤੀ ਸਭ ਤੋਂ ਵੱਡੇ ਅਪਰਾਧ ਦੇ ਰੂਪ ਨੂੰ ਧਾਰਣ ਕਰ ਚੁੱਕੀ ਹੈ, ਜੋ ਕਿ ਇੱਕ ਚਿੰਤਾਂ ਦਾ ਵਿਸ਼ਾ ਹੈ। ਨਸ਼ਿਆਂ ਦਾ ਕਹਿਰ ਕੇਵਲ ਸ਼ਹਿਰਾਂ ਤੱਕ ਹੀ ਸੀਮਤ ਨਹੀ ਰਿਹਾ ਬਲਕਿ ਇਹ ਪਿੰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਯੂਵਾ ਪੀੜੀ ਮਾਨਵ ਜੀਵਨ ਦੇ ਬਚਾਓ ਲਈ ਬਣੀਆਂ ਦਵਾਈਆਂ ਦਾ ਉਪਯੋਗ ਨਸ਼ਿਆਂ ਦੇ ਰੂਪ ਵਿੱਚ ਕਰਨ ਲੱਗ ਪਈ ਹੈ ਜਿਸ ਨਾਲ ਦੇਸ਼ ਦਾ ਸਮਾਜਿਕ ਅਤੇ ਆਰਥਿਕ ਢਾਂਚਾਂ ਤਬਾਹ ਹੋ ਰਿਹਾ ਹੈ। ਸਾਨੂੰ ਆਪਣੇ ਬੱੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਚਾਹੀਦਾ ਤਾਂ ਜੋ ਉਨ੍ਹਾਂ ਨੂੰ ਗ਼ਲਤ ਸੰਗਤ ਵਿੱਚ ਪੈਣ ਤੋਂ ਰੋਕਿਆ ਜਾ ਸਕੇ। ਇਸ ਲਈ ਜ਼ਰੂਰੀ ਹੈ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਇਆ ਜਾਵੇ ਅਤੇ ਉਨ੍ਹਾਂ ਵੱਲ ਖਾਸ ਧਿਆਨ ਦਿੱਤਾ ਜਾਵੇ। ਬੱਚਿਆਂ ਨੂੰ ਨਸ਼ਿਆਂ ਦੇ ਸਿਹਤ ਉੱਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵੀ ਸੂਚੇਤ ਕਰਨਾ ਚਾਹੀਦਾ ਹੈ।

    ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਸਬੰਸ ਕੌਰ, ਨੇ ਦੱੱਸਿਆ ਕਿ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਅੰਦਰ ਨਸ਼ੇ ਦੀ ਆਦਤ ਤੋਂ ਪ੍ਰਭਾਵਤ ਵਿਅਕਤੀਆਂ ਦੇ ਇਲਾਜ ਲਈ 2 ਸਰਕਾਰੀ, 6 ਪ੍ਰਾਈਵੇਟ ਨਸ਼ਾ ਛੁਡਾੳ ਕੇਂਦਰ,17 ਓਟ ਕਲੀਨਿਕ ਅਤੇ 3 ਓ.ਐੈਸ.ਟੀ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਵਿੱਚ ਇਲਾਜ, ਕਾਊਂਸਲਿੰਗ ਅਤੇ ਯੋਗ ਆਦਿ ਦੀਆ ਸੁਵਿਧਾਵਾਂ ਵੀ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।

    ਇਸ ਮੌਕੇ ਮਨੋਰੋਗ ਮਾਹਿਰ ਡਾ. ਰਾਜ ਕੁਮਾਰ ਨੇ ਕਿਹਾ ਨਸ਼ਾ ਇੱਕ ਦਿਮਕ ਦੇ ਕੀੜੇ ਵਾਂਗ ਹੈ ਜੋ ਯੁਵਾ ਪੀੜੀ ਨੂੰ ਅੰਦਰੋਂ ਹੀ ਅੰਦਰੋਂ ਖੋਖਲਾ ਕਰੀ ਜਾ ਰਿਹਾ ਹੈ। ਨਸ਼ਾ ਇਨਸਾਨ ਦੀ ਸੋਚ-ਵਿਚਾਰ ਦੀ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ। ਇਸ ਲਈ ਸਾਨੂੰ ਜੀਵਨ ਵਿੱਚ ਨਾ ਤਾਂ ਖੁਦ ਨਸ਼ਾ ਕਰਨ ਅਤੇ ਨਾ ਹੀ ਕਿਸੇ ਹੋਰ ਨੂੰ ਨਸ਼ਾ ਕਰਨ ਦੇਣਾ ਚਾਹੀਦਾ ਹੈ। ਇਸ ਵਿਸ਼ੇਸ਼ ਮੌਕੇ ਤੇ ਹਿਮਾਲਿਆਂ ਫਾਊਡੇਸ਼ਨ ਸੰਸਥਾ ਹੁਸ਼ਿਆਰਪੁਰ ਦੇ ਮੈਂਬਰਾਂ ਵਲੋਂ ਨਸ਼ੇ ਦੇ ਸੇਵਨ ਕਰਨ ਨਾਲ ਸਿਹਤ ਉਪਰ ਪੈਂਦੈ ਮਾੜੇ ਪ੍ਰਭਾਵਾ ਦੇ ਬਾਰੇ ਸਿਵਲ ਹਸਪਤਾਲ ਦੇ ੳ.ਪੀ.ਡੀ ਕੰਪਲੈਕਸ ਵਿੱਖੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਨੁਕੜ ਨਾਟਕ ਵੀ ਖੇਡਿਆ ਗਿਆ।

     

    LEAVE A REPLY

    Please enter your comment!
    Please enter your name here