ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਦਾ ਦਾਅਵਾ, ਭਾਰਤ ‘ਚ ਨਹੀਂ ਖੇਡਿਆ ਜਾਵੇਗਾ ਟੀ20 ਵਰਲਡ ਕੱਪ

    0
    124

    ਨਵੀਂ ਦਿੱਲੀ, ਜਨਗਾਥਾ ਟਾਇਮਜ਼:(ਰੁਪਿੰਦਰ)

    ਪਾਕਿਸਤਾਨ ਕ੍ਰਿਕਟ ਬੋਰਡ ਯਾਨੀ ਪੀਸੀਬੀ ਦੇ ਚੇਅਰਮੈਨ ਇਹਸਾਨ ਮਨੀ ਨੇ ਆਈਸੀਸੀ ਟੀ20 ਵਰਲਡ ਕਪ 2021 ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ ਕਿ ਜਿਸ ਦੀ ਮੇਜਬਾਨੀ ਭਾਰਤ ਕੋਲ ਹੈ। ਪੀਸੀਬੀ ਦੇ ਮੁਖੀਆ ਨੇ ਕਿਹਾ ਕਿ ਟੀ 20 ਵਿਸ਼ਵ ਕੱਪ ਭਾਰਤ ‘ਚ ਨਹੀਂ, ਬਲਕਿ ਸੰਯੁਕਤ ਅਰਬ ਅਮੀਰਾਤ ਯਾਨੀ ਯੂਏਈ ‘ਚ ਖੇਡਿਆ ਜਾਵੇਗਾ, ਕਿਉਂਕਿ ਭਾਰਤ ‘ਚ ਕੋਰੋਨਾ ਵਾਇਰਸ ਦੀ ਸਥਿਤੀ ਕਾਫੀ ਭਿਆਨਕ ਹੈ।

    ਅੰਤਰ-ਸੂਬਾਈ ਤਾਲਮੇਲ ਮੰਤਰਾਲਾ (ਆਈਪੀਸੀ) ਦੀ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਪੀਸੀਬੀ ਪ੍ਰਧਾਨ ਨੇ ਕਿਹਾ ਕਿ ਆਈਸੀਸੀ ਟੀ 20 ਵਿਸ਼ਵ ਕੱਪ ਨੂੰ ਯੂਈਏ ਲੈ ਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਭਾਰਤ ‘ਚ ਹੋਣ ਵਾਲਾ ਆਈਸੀਸੀ ਟੀ20 ਵਰਲਡ ਕਪ ਹੁਣ ਯੂ.ਏ.ਈ ‘ਚ ਹੋਣ ਵਾਲਾ ਹੈ। ਭਾਰਤ ਕੋਰੋਨਾ ਕਾਰਨ ਆਈਪੀਐੱਲ 2021 ਦੇ ਬਚੇ ਹੋਏ ਮੈਚ ਯੂਏਈ ‘ਚ ਕਰਵਾਉਣ ਨੂੰ ਮਜ਼ਬੂਰ ਹੈ। ਅਜਿਹੇ ‘ਚ ਪਾਕਿਸਤਾਨ ਕੋਲ ਅਬੂ ਧਾਬੀ ‘ਚ ਸਿਰਫ਼ ਪੀਐੱਸਐੱਲ ਮੈਚਾਂ ਦੇ ਆਯੋਜਨ ਸਥਾਨ ਨੂੰ ਟਰਾਂਸਫਰ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ।

    ਮਨੀ ਨੇ ਅੱਗੇ ਕਿਹਾ ਕਿ ਦੁਨੀਆ ਭਰ ‘ਚ ਕ੍ਰਿਕਟ ਦਾ ਪੂਰਾ ਸਮਾਗਮ ਦਬਾਅ ‘ਚ ਹੈ। ਉਨ੍ਹਾਂ ਕਿਹਾ, ‘ਅੱਜ ਕੱਲ੍ਹ ਕ੍ਰਿਕਟ ਮੈਚ ਆਯੋਜਿਤ ਕਰਨਾ ਆਸਾਨ ਨਹੀਂ ਹੈ। ਸਾਰੇ ਕ੍ਰਿਕਟ ਬੋਰਡ ਸਮਾਯੋਜਨ ਕਰ ਰਹੇ ਹਨ ਤੇ ਪੀਸੀਬੀ ਨੇ ਕੁੱਝ ਵੀ ਨਵਾਂ ਨਹੀਂ ਕੀਤਾ ਹੈ। ਪੀਸੀਬੀ ਪ੍ਰਧਾਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਚਨਬੱਧਤਾ ‘ਚ ਸ਼ਾਮਲ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਹੋਣੀ ਚਾਹੀਦੀ। ਉਨ੍ਹਾਂ ਦਾ ਕਹਿਣਾ ਹੈ, ਅਸੀਂ ਕੋਈ ਖ਼ਤਰਾ ਨਹੀਂ ਉਠਾ ਸਕਦੇ। ਖਿਡਾਰੀਆਂ ਤੇ ਅਧਿਕਾਰੀਆਂ ਦੀ ਸੁਰੱਖਿਆ ਸਾਡੀ ਉੱਚ ਤਰਜੀਹ ਹੋਣੀ ਚਾਹੀਦੀ।’

     

    LEAVE A REPLY

    Please enter your comment!
    Please enter your name here