ਦਿੱਲੀ ਮੋਰਚੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ

    0
    138

    ਮੋਗਾ, ਜਨਗਾਥਾ ਟਾਇਮਜ਼:(ਰਵਿੰਦਰ)

    ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਦੀਆਂ ਸਰਹੱਦਾਂ ਨੇ ਕਿਸਾਨਾਂ ਵਲੋਂ ਮੋਰਚੇ ਲਗਾਏ ਗਏ ਹਨ। ਅਤੇ ਇਸ ਦਿੱਲੀ ਵਿਖੇ ਚਲ ਰਹੇ ਕਿਸਾਨ ਮੋਰਚੇ ਤੋਂ ਪਰਤੇ ਪਿੰਡ ਡਗਰੂ ਦੇ ਇਕ ਕਿਸਾਨ ਦੀ ਅਚਾਨਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

    ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਚ ਸਤਪਾਲ ਸਿੰਘ ਸੱਤਾ ਨੇ ਦੱਸਿਆ ਕਿ ਮੁਖਤਿਆਰ ਸਿੰਘ ਜਹੋਲ ਸਾਡੇ ਪਿੰਡ ਡਗਰੂ ਤੋ ਸਭ ਤੋਂ ਪਹੀਲੀ ਟਰਾਲੀ ਤੇ ਗਿਆ ਸੀ ਅਤੇ ਸਾਡੇ ਪਿੰਡ ਵਿਚੋ ਸੱਭ ਤੋ ਜਿਆਦਾ ਵਾਰ ਦਿੱਲੀ ਵਿਖੇ ਮੋਰਚੇ ਵਿੱਚ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਇਕ ਹਫਤਾ ਪਹਿਲਾਂ ਦਿੱਲੀ ਤੋਂ ਵਾਪਸ ਪਰਤਿਆ ਸੀ। ਦਿੱਲੀ ’ਚ ਬੀਮਾਰ ਹੋਣ ਦੇ ਕਾਰਨ ਇਹ ਵਾਪਸ ਘਰ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਆਗੂ ਦੇ ਪਰਿਵਾਰ ਨੂੰ ਬਣਦੀ ਰਾਸ਼ੀ ਜਾਰੀ ਕੀਤੀ ਜਾਵੇ।

    LEAVE A REPLY

    Please enter your comment!
    Please enter your name here