ਪਠਾਨਕੋਟ ਵਾਸੀਆਂ ਨੂੰ ਵਟਸਐਪ ਜ਼ਰੀਏ ਮਿਲਣਗੀਆਂ ਜ਼ਰੂਰੀ ਵਸਤਾਂ :

    0
    153

    ਪਠਾਨਕੋਟ, ਜਨਗਾਥਾ ਟਾਇਮਜ਼ : (ਸਿਮਰਨ)

    ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਵਿਚ ਆਨਲਾਈਨ ਆਡਰ ਦੀ ਸੁਵਿਧਾ ਨੂੰ ਹੋਰ ਆਸਾਨ ਕਰਨ ਲਈ ਇੱਕ ਵਟਸਐਪ ਪ੍ਰਣਾਲੀ ਦਾ ਆਰੰਭ ਕੀਤਾ ਗਿਆ ਹੈ। ਜ਼ਿਲ੍ਹਾ ਵਾਸੀ ਇਸ ਸਹੂਲਤ ਦਾ ਲਾਭ 70091 83954 ਨੰਬਰ ‘ਤੇ ਵਟਸਐਪ ਪਲੇਟਫਾਰਮ ਦੀ ਵਰਤੋਂ ਕਰਕੇ ਲੈ ਸਕਦੇ ਹਨ। ਇਸ ਪ੍ਰਣਾਲੀ ਜ਼ਰੀਏ ਜ਼ਨਾਗਰਿਕ ਜ਼ਰੂਰੀ ਵਸਤਾਂ ਦੀਆਂ ਆਪਣੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਲਈ ਆਰਡਰ ਦੇ ਸਕਦੇ ਹਨ।

    ਜ਼ਰੂਰੀ ਵਸਤਾਂ ਸਬੰਧੀ ਨੋਡਲ ਅਧਿਕਾਰੀ ਡਾ. ਸੰਜੀਵ ਤਿਵਾੜੀ, ਜੋ ਕਿ ਵਣ ਮੰਡਲ ਅਧਿਕਾਰੀ ਪਠਾਨਕੋਟ ਹਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਣਾਲੀ ਲੋਕਾਂ ਲਈ ਡੋਰ ਟੂ ਡੋਰ ਸ਼ੁਰੂ ਕੀਤੀ ਸੁਵਿਧਾ ਨੂੰ ਹੋਰ ਆਸਾਨ ਬਣਾਏਗੀ। ਇਹ ਸਵੈਚਾਲਿਤ ਵਟਸਐਪ ਪਲੇਟਫਾਰਮ ਜਿੱਥੇ ਸਮਾਜਿਕ ਵਿੱਥ ਦੀ ਜ਼ਰੂਰਤ ਨੂੰ ਕਾਇਮ ਰੱਖ ਰਿਹਾ ਹੈ, ਉੱਥੇ ਹੀ ਨਾਗਰਿਕਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੋਵਾਂ ਲਈ ਬਹੁਤ ਹੀ ਆਸਾਨ ਢੰਗ ਨਾਲ ਕੰਮ ਕਰਦਾ ਹੈ। ਲੋਕ ਪ੍ਰਵਾਨਗੀ ਪ੍ਰਾਪਤ ਪ੍ਰਚੂਨ ਵਿਕਰੇਤਾਵਾਂ ਨੂੰ ਸੇਵਾਵਾਂ ਲਈ ਸਾਂਝੇ ਵਟਸਐਪ ਨੰਬਰ ‘ਤੇ ਹੋਮ ਡਲਿਵਰੀ ਜਾਂ ਵਸਤਾਂ ਖੁਦ ਲਿਜਾਣ ਲਈ ਬੇਨਤੀ ਕਰ ਸਕਦੇ ਹਨ।

    ਲੋਕ ਆਪਣੇ ਸਿਰਨਾਵੇਂ ਸਮੇਤ ਲੋੜੀਂਦੀਆਂ ਵਸਤਾਂ ਬਾਰੇ ਕਾਗਜ਼ ‘ਤੇ ਲਿਖ ਕੇ ਫੋਟੋ ਖਿੱਚ ਕੇ ਜਾਂ ਟਾਈਪ ਕਰਕੇ ਵਟਸਐਪ ‘ਤੇ ਭੇਜ ਸਕਦੇ ਹਨ। ਨਾਗਰਿਕ ਇਨ੍ਹਾਂ ਵਸਤਾਂ ਦੀ ਪ੍ਰਾਪਤੀ ਲਈ ਯੂ.ਪੀ.ਆਈ. ਜ਼ਰੀਏ ਜਾਂ ਕੈਸ਼ ਆਨ ਡਿਲਿਵਰੀ ਜਾਂ ਦੁਕਾਨ ‘ਤੇ ਜਾ ਕੇ ਭੁਗਤਾਨ ਕਰ ਸਕਦੇ ਹਨ। ਇਹ ਸੁਵਿਧਾ ਪ੍ਰਚੂਨ ਵਿਕਰੇਤਾ ਵੱਲੋਂ ਸਿਰਫ ਨਾਗਰਿਕਾਂ ਨੂੰ ਦਿੱਤੀ ਜਾਣੀ ਹੈ ਅਤੇ ਪ੍ਰਚੂਨ ਵਪਾਰੀ ਇਸ ਪਲੇਟਫਾਰਮ ਦੀ ਵਰਤੋਂ ਥੋਕ ਵਿਕਰੇਤਾਵਾਂ ਨੂੰ ਕੋਈ ਆਰਡਰ ਦੇਣ ਲਈ ਨਹੀਂ ਕਰ ਸਕਣਗੇ।

    ਪ੍ਰਚੂਨ ਵਿਕਰੇਤਾ ਪ੍ਰਾਪਤ ਕੀਤੀ ਲੋੜੀਂਦੀਆਂ ਵਸਤਾਂ ਦੀ ਸੂਚੀ ਨੂੰ ਵੇਖੇਗਾ ਅਤੇ ਪੁਸ਼ਟੀ ਕਰੇਗਾ ਕਿ ਕੀ ਉਹ ਇਹ ਚੀਜ਼ਾਂ ਪ੍ਦਾਨ ਕਰ ਸਕਦਾ ਹੈ। ਪ੍ਚੂਨ ਵਿਕਰੇਤਾ ਵਸਤਾਂ ਦਾ ਬਿੱਲ, ਵਸਤਾਂ ਦੇ ਵੇਰਵਿਆਂ ਸਮੇਤ ਗਾਹਕ ਨਾਲ ਵਟਸਐਪ ਜ਼ਰੀਏ ਸਾਂਝਾ ਕੀਤਾ ਕਰੇਗਾ। ਗਾਹਕ ਵੱਲੋਂ ਕੀਮਤ ਪੜ੍ਹ ਕੇ ਸਹਿਮਤੀ ਦੇਵੇਗਾ। ਜੇਕਰ ਵਿਕਰੇਤਾ ਸੂਚੀ ਅਨੁਸਾਰ ਵਸਤਾਂ ਪ੍ਦਾਨ ਨਾ ਕਰ ਸਕਦਾ ਹੋਵੇ ਜਾਂ ਗਾਹਕ ਕੀਮਤ ਨਾਲ ਸਹਿਮਤ ਨਾ ਹੋਵੇ, ਤਾਂ ਸੂਚੀ ਨੇੜਲੇ ਕਿਸੇ ਹੋਰ ਵਿਕਰੇਤਾ ਨੂੰ ਭੇਜੀ ਜਾਏਗੀ।

    LEAVE A REPLY

    Please enter your comment!
    Please enter your name here