ਪਟਿਆਲਾ ਪੁਲਿਸ ਵੱਲੋਂ ਮੋਬਾਈਲ ਖੋਹਣ ਵਾਲੇ 5 ਵਿਅਕਤੀ ਗ੍ਰਿਫ਼ਤਾਰ

    0
    129

    ਪਟਿਆਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਪਟਿਆਲਾ ਪੁਲਿਸ ਵੱਲੋਂ ਮੋਬਾਈਲ ਦੀਆਂ ਖੋਹਾਂ ਕਰਨ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 21 ਮੋਬਾਈਲ ਤੇ 2 ਮੋਟਰਸਾਈਕਲ ਬਰਾਮਦ ਹੋਏ ਹਨ। ਇਸ ਸੰਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ 6 ਨਵੰਬਰ ਨੂੰ ਰਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਲਹਿਲ ਕਲੋਨੀ ਸਾਈਕਲ ‘ਤੇ ਸਰਹਿੰਦ ਰੋਡ ‘ਤੇ ਆਪਣੇ ਘਰੇਲੂ ਕੰਮਕਾਰ ਦੇ ਸਬੰਧ ‘ਚ ਆਪਣੇ ਫ਼ੋਨ ‘ਤੇ ਗੱਲ ਕਰਦਾ ਜਾ ਰਿਹਾ ਸੀ।

    ਆਪਣਾ ਢਾਬਾ ਸਰਹਿੰਦ ਰੋਡ ਕੋਲ ਕਰੀਬ ਸ਼ਾਮ 4.30 ਵਜੇ ਪਿੱਛੋਂ ਇਕ ਸਪਲੈਡਰ ਮੋਟਰਸਾਈਕਲ ਬਿਨਾਂ ਨੰਬਰ ‘ਤੇ ਦੋ ਨੌਜਵਾਨ ਆਏ ਅਤੇ ਉਸ ਦਾ ਮੋਬਾਈਲ ਰੈਡਮੀ 5-ਏ ਖੋਹ ਕੇ ਭੱਜ ਗਏ ਜਿਸ ਦੇ ਬਿਆਨ ‘ਤੇ ਮੁਕੱਦਮਾ ਨੰਬਰ 198 ਮਿਤੀ 07-11-2020 ਅ/ਧ 379-ਬੀ ਹਿੰ:ਦੰ:ਥਾਣਾ ਅਨਾਜ ਮੰਡੀ ਪਟਿਆਲਾ ਦਰਜ ਕੀਤਾ ਗਿਆ ਹੈ।

    ਇਸੇ ਤਰ੍ਹਾਂ ਹੀ ਚਰਨਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਣਜੀਤ ਨਗਰ ਦੀ ਸੂਚਨਾ ‘ਤੇ ਉਸ ਦਾ ਮੋਬਾਈਲ ਫ਼ੋਨ ਖੋਹਣ ਸੰਬੰਧੀ ਮੁਕੱਦਮਾ ਨੰਬਰ 200 8-11-2020 ਅ/ਧ 379-ਬੀ ਹਿੰ:ਦੰ: ਥਾਣਾ ਅਨਾਜ ਮੰਡੀ ਪਟਿਆਲਾ ਦਰਜ ਕੀਤਾ ਗਿਆ ਹੈ।

    ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ.ਪੀ. ਸਿਟੀ ਵਰੁਣ ਸ਼ਰਮਾ ਅਤੇ ਡੀ.ਐਸ.ਪੀ ਸਿਟੀ-2 ਸੌਰਭ ਜਿੰਦਲ ਦੀ ਨਿਗਰਾਨੀ ਹੇਠ ਥਾਣਾ ਅਨਾਜ ਮੰਡੀ ਪਟਿਆਲਾ ਦੀ ਟੀਮ ਵੱਲੋਂ ਪੂਰੀ ਡੂੰਘਾਈ ਨਾਲ ਦੋਨਾਂ ਮੁਕੱਦਮਿਆਂ ਦੀ ਤਫਤੀਸ਼ ਕਰਦੇ ਹੋਏ 8 ਨਵੰਬਰ ਨੂੰ ਉਕਤ ਦੋਨਾਂ ਮੁਕੱਦਮਿਆਂ ਵਿਚ ਨਿਮਨਲਿਖਤ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 21 ਮੋਬਾਇਲ ਫ਼ੋਨ ਅਤੇ 2 ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ।

    ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਪਿਛਲੇ ਸਮੇਂ ਤੋਂ ਸ਼ਹਿਰ ਅੰਦਰ ਮੋਬਾਇਲ ਫ਼ੋਨ ਖੋਹਣ ਦੀਆ ਵਾਰਦਾਤਾਂ ਕਰ ਰਹੇ ਸਨ ਜਿਨ੍ਹਾਂ ਪਾਸੋ ਡੁੂੰਘਾਈ ਨਾਲ ਪੁੱਛ-ਗਿਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਇਹਨਾਂ ਪਾਸੋ ਹੋਰ ਵੀ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here