ਕੋਰੋਨਾ ਵੈਕਸੀਨ ਦੇ ਚੋਣਾਂ ਮਗਰੋਂ ਐਲਾਨ ਤੋਂ ਭੜਕੇ ਟਰੰਪ, ਲਾਏ ਵੱਡੇ ਇਲਜ਼ਾਮ

    0
    126

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਅਮਰੀਕਾ ‘ਚ ਹਾਲ ਹੀ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜੋ ਬਾਇਡਨ ਨੇ ਡੋਨਾਲਡ ਟਰੰਪ ਨੂੰ ਹਰਾ ਦਿੱਤਾ ਹੈ। ਇਸ ਤੋਂ ਬਾਅਦ ਡੌਨਾਲਡ ਟਰੰਪ ਕਾਫ਼ੀ ਰੋਹ ‘ਚ ਹਨ। ਅਮਰੀਕਾ ‘ਚ ਸਿਖਰਲੇ ਪੱਧਰ ਤਕ ਫੈਲੇ ਕੋਰੋਨਾ ਵਾਇਰਸ ਨੇ ਰਾਸ਼ਟਰਪਤੀ ਚੋਣਾਂ ਨੂੰ ਕਾਫੀ ਹੱਦ ਤਕ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਡੌਨਾਲਡ ਟਰੰਪ ਨੇ ਹੁਣ FDA ਤੇ ਫਾਰਮਾ ਪ੍ਰਮੁੱਖ ਫਾਇਜਰ ਕੰਪਨੀ ‘ਤੇ ਚੋਣਾਂ ਤੋਂ ਪਹਿਲਾਂ ਕੋਰੋਨਾ ਵੈਕਸੀਨ ਦੇ ਐਲਾਨ ਨੂੰ ਰੋਕ ਕੇ ਚੋਣਾਂ ਦਾ ਰੁਖ਼ ਮੋੜਨ ਦਾ ਇਲਜ਼ਾਮ ਲਾਇਆ ਹੈ।

    ਫਾਰਮਾ ਪ੍ਰਮੁੱਖ ਫਾਇਜਰ ਨੇ ਕੱਲ੍ਹ ਹੀ ਐਲਾਨ ਕੀਤਾ ਕਿ ਉਨ੍ਹਾਂ ਦੀ ਵੈਕਸੀਨ ਸ਼ੁਰੂਆਤੀ ਅੰਦਾਜ਼ੇ ਦੇ ਮੁਤਾਬਕ ਕੋਵਿਡ-19 ਨੂੰ ਰੋਕਣ ‘ਚ 90 ਫ਼ੀਸਦ ਸਫ਼ਲ ਪਾਈ ਗਈ ਹੈ। ਉੱਥੇ ਹੀ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਮਰੀਕੀ ਖਾਧ ਤੇ ਦਵਾ ਪ੍ਰਸ਼ਾਸਨ ਤੇ ਡੈਮੋਕ੍ਰੇਟ ਮੈਨੂੰ ਚੋਣਾਂ ਤੋਂ ਪਹਿਲਾਂ ਕੋਰੋਨਾ ਵੈਕਸੀਨ ਨੂੰ ਲੈਕੇ ਜਿੱਤਦੇ ਹੋਏ ਨਹੀਂ ਦੇਖਣਾ ਚਾਹੁੰਦੇ ਸਨ। ਇਸ ਲਈ ਇਸ ਦੀ ਬਜਾਇ ਇਹ ਪੰਜ ਦਿਨ ਬਾਅਦ ਸਾਹਮਣੇ ਆਇਆ ਹੈ।

    ਇਸ ਦੇ ਨਾਲ ਹੀ ਇਕ ਹੋਰ ਟਵੀਟ ਕਰਦਿਆਂ ਟਰੰਪ ਨੇ ਇਲਜ਼ਾਮ ਲਾਇਆ, ‘ਜੇਕਰ ਜੋ ਬਾਇਡਨ ਰਾਸ਼ਰਟਪਤੀ ਹੁੰਦੇ ਤਾਂ ਤੁਹਾਡੇ ਕੋਲ ਅੱਗੇ ਆਉਣ ਵਾਲੇ ਚਾਰ ਸਾਲ ਲਈ ਵੈਕਸੀਨ ਨਹੀਂ ਹੋਣੀ ਸੀ ਤੇ ਨਾ ਹੀ US_FDA ਨੇ ਇਸ ਨੂੰ ਏਨੀ ਛੇਤੀ ਮਨਜ਼ੂਰੀ ਦਿੱਤੀ ਜਾਣੀ ਸੀ। ਨੌਕਰਸ਼ਾਹੀ ਨੇ ਲੱਖਾਂ ਲੋਕਾਂ ਦਾ ਜੀਵਨ ਨਸ਼ਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਨਾਂ ਵੱਡੀ ਸੰਖਿਆਂ ‘ਚ ਨੌਕਰਸ਼ਾਹੀ ਅੜਚਨਾਂ ਨੂੰ ਹਟਾਉਣ ਲਈ ਤੇਜ਼ੀ ਨਾਲ ਵਿਕਾਸ ਤੇ ਇਕ ਵੈਕਸੀਨ ਦੀ ਮਨਜ਼ੂਰੀ ‘ਤੇ ਕੰਮ ਕੀਤਾ ਸੀ।

    LEAVE A REPLY

    Please enter your comment!
    Please enter your name here