ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਮੂੰਹ ਨੂੰ ਅੱਗ ਲਾ ਬਿਆਸ ਕੰਢੇ ਸੁੱਟਿਆ !

    0
    121

    ਕਪੂਰਥਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਪੂਰਥਲਾ : ਜ਼ਿਲ੍ਹਾ ਪੁਲਿਸ ਨੇ ਬਿਆਸ ਦਰਿਆ ਦੇ ਕਨਾਰੇ ਤੋਂ ਕਰੀਬ 30 ਸਾਲ ਦੇ ਨੌਜਵਾਨ ਦੀ ਲਾਸ਼ ਨੂੰ ਬਰਾਮਦ ਕੀਤਾ। ਮ੍ਰਿਤਕ ਦੇ ਹੱਥ ਅਤੇ ਪੈਰ ਬੰਨ੍ਹੇ ਹੋਏ ਸਨ। ਲਾਸ਼ ਦੀ ਪਛਾਣ ਨਾ ਹੋ ਸਕੇ ਇਸ ਲਈ ਕਾਤਲਾਂ ਨੇ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਮ੍ਰਿਤਕ ਦੇ ਮੂੰਹ ਨੂੰ ਅੱਗ ਲਾ ਦਿੱਤੀ। ਇਹ ਸਭ ਕਰਨ ਮਗਰੋਂ ਉਨ੍ਹਾਂ ਲਾਸ਼ ਨੂੰ ਮੰਡ ਦਰਿਆ ਦੇ ਕਨਾਰੇ ਸੁੱਟ ਦਿੱਤਾ।

    ਮਾਮਲਾ ਸ਼ੁਕਰਵਾਰ ਦਾ ਹੈ ਅਤੇ ਦੇਰ ਸ਼ਾਮ ਤੱਕ ਲਾਸ਼ ਦੇ ਸ਼ਨਾਖਤ ਨਾ ਹੋਣ ਕਾਰਨ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ‘ਚ ਰੱਖਵਾ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੀ ਸ਼ਨਾਖਤ ਲਈ ਨੇੜਲੇ ਥਾਣੇ ਅਤੇ ਚੌਂਕੀਆਂ ‘ਚ ਵੀ ਸੂਚਨਾ ਦੇ ਦਿੱਤੀ ਹੈ।ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੈ।

    LEAVE A REPLY

    Please enter your comment!
    Please enter your name here