ਨੋਵੋਲ ਕਰੋਨਾ ਵਾਇਰਸ ਕੋਵਡ 19 ਦੇ ਸਬੰਧ ਵਿੱਚ ਅੱਜ ਵੀ ਜ਼ਿਲ੍ਹੇ ਲਈ ਇਹ ਹੈ ਚੰਗੀ ਖ਼ਬਰ : ਜਾਣੋ

    0
    120

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਹੁਸ਼ਿਆਰਪੁਰ : ਨੋਵੋਲ ਕਰੋਨਾ ਵਾਇਰਸ ਕੋਵਡ 19 ਦੇ ਸਬੰਧ ਵਿੱਚ ਅੱਜ ਵੀ ਜ਼ਿਲ੍ਹੇ ਲਈ ਇਹ ਚੰਗੀ ਖ਼ਬਰ ਹੈ ਕਿ ਕਿ ਅੱਜ ਚੰਡੀਗੜ੍ਹ ਤੋ ਪ੍ਰਾਪਤ ਰਿਪੋਰਟਾਂ ਵੀ ਨੈਗਟਿਵ ਪ੍ਰਾਪਤ ਹੋਈਆ ਹਨ । ਜ਼ਿਲ੍ਹੇ ਵਿੱਚ ਹੁਣ ਤੱਕ 169 ਸੈਂਪਲ ਸ਼ੱਕੀ ਲੱਛਣਾ ਵਾਲੇ ਵਿਅਕਤੀਆ ਦੇ ਸੈਂਪਲ ਲਏ ਗਏ ਜਿਨਾ ਵਿੱਚੋ 139 ਸੈਪਲ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਜੇ 25 ਦੀ ਰਿਪੋਟ ਆਉਣੀ ਬਾਕੀ ਹੈ । ਜਦ ਕਿ 139 ਨੈਗਟਿਵ ਪਾਏ ਗਏ , 5 ਦੀ ਰਿਪੋਰਟ ਪਾਜ਼ਿਟਿਵ ਆਈ ਸੀ 1 ਦੀ ਮੌਤ ਹੋ ਚੁੱਕੀ ਹੈ ।

    ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਬਲਾਕ ਪੋਸੀ ਅਤੇ ਪਾਲਦੀ ਦੇ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾ ਦਿਨ ਰਾਤ ਸਥਿਤੀ ਤੇ ਨਜਰ ਰੱਖ ਰਹੀਆ ਹਨ ਪ੍ਰੈਸ ਰਾਹੀ ਲੋਕਾਂ ਨੂੰ ਉਹਨਾਂ ਅਪੀਲ ਕਰਦੇ ਹੋਏ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ, ਤਾਂ ਜੋ ਕੋਰੋਨਾ ਵਾਇਰਸ ਦੀ ਲਾਗ ਤੋ ਸਮਾਜ ਅਤੇ ਦੋਸ਼ ਨੂੰ ਬਚਾਇਆ ਜਾ ਸਕੇ ।

    LEAVE A REPLY

    Please enter your comment!
    Please enter your name here