ਨੀਲੇ ਕਾਰਡਾਂ ਵਿੱਚੋਂ ਨਾਮ ਕੱਟੇ ਜਾਣ ‘ਤੇ ਪਿੰਡ ਵਾਸੀਆਂ ਵਲੋਂ ਰੋਸ ਦਾ ਪ੍ਰਗਟਾਵਾ:

    0
    141

    ਗੜ੍ਹਸ਼ੰਕਰ, ਜਨਗਾਥਾ ਟਾਇਮਜ਼ : (ਸਿਮਰਨ)

    ਗੜ੍ਹਸ਼ੰਕਰ : ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਸਕੀਮ ਵਿੱਚੋਂ ਪਿੰਡ ਰਾਮਪੁਰ ਬਿਲੜੋਂ ਦੇ ਨੀਲੇ ਕਾਰਡਾਂ ਵਾਲੇ ਲਾਭਪਾਤਰੀਆਂ ਦੇ ਨਾਮ ਕੱਟੇ ਜਾਣ ਵਿਰੁੱਧ ਅੱਜ ਪਿੰਡ ਵਾਸੀਆਂ ਦਾ ਇਕੱਠ ਹੋਇਆ ਜਿਸ ਮੌਕੇ ਲਾਭਪਾਤਰੀਆਂ ਨੇ ਵਿਭਾਗ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਰਪੰਚ ਹਰਮੇਸ਼ ਸਿੰਘ,ਪੰਚਾਇਤ ਮੈਂਬਰ ਗੁਰਦੀਪ ਸਿੰਘ, ਅਵਤਾਰ ਸਿੰਘ, ਭੁੱਲਰ ਰਾਣਾ ਆਦਿ ਨੇ ਦੱਸਿਆ ਕਿ ਕਰਫ਼ਿਊ ਦੇ ਦਿਨ ਵਿੱਚ ਇਕ ਪਾਸੇ ਸਾਰੇ ਰੁਜ਼ਗਾਰ ਬੰਦ ਪਏ ਹਨ ਦੂਜੇ ਪਾਸੇ ਨੀਲੇ ਕਾਰਡਾਂ ਵਾਲੇ ਲੋੜਵੰਦ ਲਾਭਪਾਤਰੀਆਂ ਦੇ ਨਾਮ ਕੱਟੇ ਜਾਣੇ ਇਨ੍ਹਾਂ ਲੋਕਾਂ ਨਾਲ ਵੱਡੀ ਬੇਇਨਸਾਫੀ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੂੰ ਇਸ ਸੰਬੰਧੀ ਪੂਰੀ ਜਾਂਚ ਪੜਤਾਲ ਕਰਕੇ ਹੀ ਕਾਰਵਾਈ ਕਰਨੀ ਚਾਹੀਦੀ ਹੈ।

    ਇਸ ਮੌਕੇ ਹਾਜ਼ਰ ਲਾਭਪਾਤਰੀਆਂ ਨੇ ਕਿਹਾ ਕਿ ਰਾਜਸੀ ਦਬਾਅ ਹੇਠਾਂ ਪਿੰਡ ਦੇ ਅਨੇਕਾਂ ਰੱਜੇ ਪੁੱਜੇ ਘਰਾਂ ਦੇ ਲੋਕ ਇਸ ਸਕੀਮ ਵਿੱਚ ਸ਼ਾਮਿਲ ਕੀਤੇ ਜਾ ਰਹੇ ਹਨ ਜਦ ਕਿ ਲੋੜਵੰਦ ਲੋਕਾਂ ਦੇ ਨਾਮ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਢਾਈ ਏਕੜ ਤੋਂ ਵੱਧ ਜ਼ਮੀਨ, ਵਿਦੇਸ਼ਾਂ ਵਿੱਚ ਰਹਿੰਦੇ ਅਤੇ ਸਰਕਾਰੀ ਨੌਕਰੀਆਂ ਕਰਦੇ ਲੋਕਾਂ ਦੇ ਨਾਮ ਸ਼ਰੇਆਮ ਇਸ ਸਕੀਮ ਤਹਿਤ ਸ਼ਾਮਿਲ ਕੀਤੇ ਗਏ ਹਨ ਜਦ ਕਿ ਦਿਹਾੜੀ ਦੱਪਾ ਕਰਦੇ ਲੋਕ ਨੀਲੇ ਕਾਰਡਾਂ ਵਿੱਚੋਂ ਬਾਹਰ ਕੀਤੇ ਜਾ ਰਹੇ ਹਨ। ਇਸ ਬਾਰੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਮਨਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਸਕੱਤਰ ਅਤੇ ਹਲਕਾ ਪਟਵਾਰੀ ਦੀ ਰਿਪੋਰਟ ਦੇ ਆਧਾਰ ‘ਤੇ ਹੀ ਨਾਮ ਕੱਟੇ ਜਾਂ ਜੋੜੇ ਜਾਂਦੇ ਹਨ ਅਤੇ ਉਹ ਇਸ ਬਾਰੇ ਪਤਾ ਕਰਨਗੇ।

    LEAVE A REPLY

    Please enter your comment!
    Please enter your name here